ਨਿਊਜ਼ੀਲੈਂਡ ਪੁਲਿਸ |’ਤੇ ਪ੍ਰੈਸ਼ਰ ਸੁੱਟਦਿਆਂ ਗਾਈਡਲਾਈਨਜ਼ ਦੇ ਵਿਚ ਇਹ ਕਹਿ ਦਿੱਤਾ ਗਿਆ ਹੈ ਕਿ ਜੇਕਰ ਕੋਈ ਮਾਓਰੀ ਮੂਲ ਦਾ ਡ੍ਰਾਈਵਰ ਬਿਨਾਂ ਲਾਇਸੰਸ ਜਾਂ ਆਵਾਜ਼ਾਈ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸਨੂੰ 400 ਡਾਲਰ ਤੱਕ ਹੋਣ ਵਾਲਾ ਜ਼ੁਰਮਾਨਾ ਨਾ ਕੀਤਾ ਜਾਵੇ ਸਗੋਂ ਉਸਨੂੰ ਕਾਨੂੰਨ ਦਾ ਆਗਿਆਕਾਰੀ ਬਨਣ ਵਾਸਤੇ ਟ੍ਰੇਨਿੰਗ ਉਤੇ ਭੇਜਿਆ ਜਾਵੇ। ਇਸ ਸਬੰਧੀ ਜੋ ਦਿਸ਼ਾ ਨਿਰਦੇਸ਼ ਜਾਰੀ ਹੋਏ ਸਨ ਉਹ ਮੀਡੀਆ ਦੇ ਹੱਥ ਅੱਜ ਲੱਗੇ ਹਨ ਜਿਨ੍ਹਾਂ ਦੇ ਵਿਚ ਇਹ ਸਪਸ਼ਟ ਲਿਖਿਆ ਪਾਇਆ ਗਿਆ ਹੈ। ਸਾਊਥ ਆਕਲੈਂਡ ਦੀ ਪੁਲਿਸ ਨੂੰ ਇਨ੍ਹਾਂ ਨਿਰਦੇਸ਼ਾਂ ਉਤੇ ਪਿਛਲੇ ਸਾਲ ਤੋਂ ਕੰਮ ਕਰਨਾ ਪੈ ਰਿਹਾ ਹੈ। ਇਸ ਦੇ ਸਪਸ਼ਟੀਕਰਣ ਦੇ ਵਿਚ ਪੁਲਿਸ ਨੇ ਜਵਾਬ ਦਿੱਤਾ ਹੈ ਕਿ ਮਹਿਕਮਾ ਇਸ ਗੱਲ ਦੀ ਤਹਿ ਤੱਕ ਜਾਣਾ ਚਾਹੁੰਦਾ ਹੈ ਕਿ ਆਖਿਰ ਮਾਓਰੀ ਲੋਕ ਲਾਇਸੰਸ ਕਿਉਂ ਨਹੀਂ ਬਣਾਉਂਦੇ।? ਇਸ ਕਰਕੇ ਉਨ੍ਹਾਂ ਦੀ ਵਧਦੀ ਮੁਸ਼ਕਿਲ ਨੂੰ ਲੱਭਣ ਅਤੇ ਉਸਦੇ ਹੱਲ ਲਈ ਉਨ੍ਹਾਂ ਨੂੰ ਜ਼ੁਰਮਾਨਾ ਟਿਕਟ ਦੀ ਥਾਂ ਟਰੈਨਿੰਗ ਪੈਨਲ ਕੋਲ ਭੇਜਿਆ ਜਾਂਦਾ ਹੈ। ਜੇਕਰ ਦੋ ਮਹੀਨਿਆਂ ਦੇ ਵਿਚ ਉਹ ਮਾਓਰੀ ਲਾਇਸੰਸ ਪ੍ਰਾਪਤ ਨਹੀਂ ਕਰਦਾ ਤਾਂ ਉਸਨੂੰ 400 ਡਾਲਰ ਤੱਕ ਜ਼ੁਰਮਾਨਾ ਕੀਤਾ ਜਾਂਦਾ ਹੈ। ਕੁਝ ਲੋਕਾਂ ਵੱਲੋਂ ਇਸ ਕਾਨੂੰਨ ਅਤੇ ਨਿਯਮ ਨੂੰ ਲੋਕਾਂ ਦੇ ਅਨਿਆਂ ਅਤੇ ਇਕ ਖਾਸ ਫਿਰਕੇ ਦੇ ਲੋਕਾਂ ਲਈ ਦਿੱਤੀ ਰਿਆਇਤ ਮੰਨਿਆ ਜਾ ਰਿਹਾ ਹੈ। ਜਦ ਕਿ ਪੁਲਿਸ ਨੇ ਕਿਹਾ ਹੈ ਕਿ ਇਹ ਇਕ ਫਿਰਕੇ ਨਾਲ ਸਬੰਧਿਤ ਨਹੀਂ ਸਗੋਂ ਜਿੱਥੇ ਜਿਆਦਾ ਮੁਸ਼ਕਿਲ ਆ ਰਹੀ ਹੈ ਉਥੇ ਕੀਤਾ ਗਿਆ ਹੈ।