ਬਿਲੋਏਲਾ ਪਰਵਾਰ ਨੂੰ ਆਸਟ੍ਰੇਲੀਆ ਵਿੱਚੋਂ ਨਾ ਕੱਢਣ ਬਾਰੇ ਬਣਾਇਆ ਜਾ ਰਿਹਾ ਪ੍ਰੈਸ਼ਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਲੇਬਰ ਪਾਰਟੀ ਨੇ ਇਮੀਗ੍ਰੇਸ਼ਨ ਮੰਤਰੀ ਐਲਕਸ ਹਾਅਕ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਕਤ ਤਾਮਿਲ ਪਰਵਾਰ ਜਿਸਨੂੰ ਕਿ ਡਿਟੇਟ ਕੀਤਾ ਗਿਆ ਹੈ, ਉਨ੍ਹਾਂ ਦਾ ਮਾਮਲਾ ਸਰਕਾਰ ਅਤੇ ਵਿਭਾਗ ਮੁੜ ਤੋਂ ਵਿਚਾਰੇ ਅਤੇ ਉਨ੍ਹਾਂ ਨੂੰ ਮੁੜ ਤੋਂ ਕੁਈਨਜ਼ਲੈਂਡ ਦੇ ਬਿਲੋਏਲਾ ਵਿੱਚ ਆਉਣ ਦੀ ਇਜਾਜ਼ਤ ਦੇ ਦਿੱਤੀ ਜਾਵੇ। ਉਕਤ ਪਰਵਾਰ ਜੋ ਕਿ ਇੱਕ ਤਮਿਲ ਪਰਵਾਰ ਹੈ ਅਤੇ ਇਸ ਦੇ ਮੈਂਬਰ ਸ੍ਰੀ ਲੰਕਾ ਦੇ ਰਹਿਣ ਵਾਲੇ ਹਨ, ਨੂੰ ਕ੍ਰਿਸਮਿਸ ਆਈਲੈਂਡ ਤੋਂ ਬੰਦੀ ਬਣਾਇਆ ਗਿਆ ਸੀ। ਵੈਸੇ ਅਦਾਲਤ ਨੇ ਇਨ੍ਹਾਂ ਨੂੰ ਮੁੜ ਤੋਂ ਸ੍ਰੀ ਲੰਕਾ ਭੇਜਣ ਲਈ ਫਰਮਾਨ ਜਾਰੀ ਕਰ ਦਿੱਤੇ ਗਏ ਹਨ ਪਰੰਤੂ ਹੁਣ ਸੱਭ ਕੁੱਝ ਇਮੀਗ੍ਰੇਸ਼ਨ ਵਿਭਾਗ ਦੇ ਹੱਥ ਵਿੱਚ ਹੀ ਹੈ ਅਤੇ ਜੇ ਵਿਭਾਗ ਚਾਹੇ ਤਾਂ ਇਨ੍ਹਾਂ ਨੂੰ ਪ੍ਰੋਟੈਕਸ਼ਨ ਵੀਜ਼ਾ ਦਿੱਤਾ ਵੀ ਜਾ ਸਕਦਾ ਹੈ ਅਤੇ ਇਸ ਵਾਸਤੇ ਲੇਬਰ ਪਾਰਟੀ ਦੇ ਸੈਨੇਟਰ ਕ੍ਰਿਸਟੀਨਾ ਕੈਨੀਲੀ ਨੇ ਸਰਕਾਰ ਨੂੰ ਭਰਪੂਰ ਅਪੀਲ ਕਰਦਿਆਂ ਇਸ ਪਰਵਾਰ ਨੂੰ ਮੁੜ ਤੋਂ ਵਸੇਬਾ ਦੇ ਦਿੱਤਾ ਜਾਵੇ ਕਿਉਂਕਿ ਹੁਣ ਟੈਕਸ ਦੇਣ ਵਾਲਿਆਂ ਦਾ ਜਿਹੜਾ ਪੈਸਾ (50 ਮਿਲੀਅਨ ਡਾਲਰ ਦੇ ਕਰੀਬ) ਡਿਟੈਂਸ਼ਨ ਸੈਂਟਰਾਂ ਉਪਰ ਖਰਚ ਹੋ ਰਿਹਾ ਹੈ, ਉਹ ਸਿਲਸਿਲਾ ਖ਼ਤਮ ਕੀਤਾ ਜਾਵੇ।

Install Punjabi Akhbar App

Install
×