ਸਿੱਖ ਰਹਿਤ ਮਰਯਾਦਾ ਉਪਰ ਸਹੀ ਅਮਲ ਹੀ ਵਿਵਾਦਾਂ ਦਾ ਹੱਲ

panthak talmel committee
ਸਿੱਖ ਕੌਮ ਦੇ ਇਤਿਹਾਸਿਕ ਪੰਨਿਆਂ ਉਪਰ ਕਈ ਸੰਘਰਸ਼ਾਂ ਦੀਆਂ ਘਾਟੀਆਂ ਸਰ ਕਰਨ ਦੀਆਂ ਘਟਨਾਵਾਂ ਦਾ ਖਜ਼ਾਨਾ ਹੈ। ਇਨਸਾਫ ਪਸੰਦ ਲੋਕ ਸਦਾ ਨਾਜ਼ ਕਰਦੇ ਰਹਿਣਗੇ। ਪਰ ਜਦੋਂ ਕੌਮ ਅੰਦਰ ਅਖੌਤੀ ਵਾਰਸਾਂ ਨੇ ਨਿੱਜਵਾਦ ਅਤੇ ਧੜ੍ਹੇ ਵੰਡ ਨਾਲ ਮੁਹੱਬਤ ਵਿਖਾਈ ਉਦੋਂ ਹੀ ਕੌਮ ਨੂੰ ਸ਼ਰਮਸ਼ਾਰ ਹੋਣਾ ਪਿਆ। ਕੌਮ ਦੇ ਪੁਰਖਿਆਂ ਵਲੋਂ ਆਪਣੀ ਅਣਖ, ਸਵੈਮਾਨ ਤੇ ਗੈਰਤ ਦੇ ਜੋ ਝੰਡੇ ਸੰਸਾਰ ਵਿਚ ਗੱਡੇ ਸਨ ਉਹ ਰਸਾਤਲ ਵਲ ਜਾ ਰਹੇ ਹਨ। ਨਿੱਤ ਨਵੇਂ ਵਾਦ-ਵਿਵਾਦ ਉੱਠ ਰਹੇ ਹਨ।
ਸਾਡੇ ਵਿਚ ਪੈਦਾ ਹੋ ਚੁੱਕੀ ਸੰਪਰਦਾਈ ਵਿਤਕਰੇਬਾਜੀ , ਆਪਣੇ ਆਪ ਨੂੰ ਸਿਰਮੌਰ ਸਮਝਣ ਦੀ ਦਾਅਵੇਦਾਰੀ  ਅਤੇ ਗੁਰੂ ਪੰਥ ਨਾਲੋਂ ਬਣਾਈ ਦੂਰੀ ਵਾਦ-ਵਿਵਾਦਾਂ ਦਾ ਕਾਰਣ ਹੈ। ਪੰਥਕ ਤਾਲਮੇਲ ਸੰਗਠਨ ਮਹਿਸੂਸ ਕਰਦਾ ਹੈ ਕਿ ਬਾਂਸਾਂ ਦੇ ਜੰਗਲ ਵਾਂਗ ਆਪਸੀ ਰਗੜੇ ਖਾ ਕੇ ਭਸਮ ਹੋਣ ਦੀ ਥਾਂ ਸ਼ਬਦ ਗੁਰੂ ਦੇ ਸਿਧਾਂਤ ਅਤੇ ਨਿਰਮਲ ਜੀਵਨ ਜਾਂਚ ਨਾਲ ਟੁੱਟੀ ਗੰਡੀ ਜਾਣੀ ਚਾਹੀਦੀ ਹੈ। ਜਿਸ ਲਈ ਕੌਮੀ ਮਾਰਗ-ਦਰਸ਼ਕ ਸਿੱਖ ਰਹਿਤ ਮਰਯਾਦਾ ਨੂੰ ਸ਼ਖਸ਼ੀ ਰਹਿਣੀ ਅਤੇ ਪੰਥਕ ਰਹਿਣੀ ਵਿਚ ਇੰਨ ਬਿੰਨ ਲਾਗੂ ਕਰਨਾ ਹੋਵੇਗਾ।
ਵਰਤਮਾਨ ਵਿਚ ਤਖਤਾਂ ਦੇ ਜਥੇਦਾਰਾਂ ਵਲੋਂ ਪੰਚ ਪਰਧਾਨੀ ਪ੍ਰਣਾਲੀ ਦੀ ਦੁਰਵਰਤੋਂ ਕਰਕੇ ਪੰਥ ਨੂੰ ਟੇਡੀ ਦਿਸ਼ਾ ਵਿਚ ਲੈ ਜਾਣ ਵਾਲੀ ਕਾਰਵਾਈ ਭਾਰੀ ਚਿੰਤਾ ਦਾ ਵਿਸ਼ਾ ਹੈ। ਕਿਉਂਕਿ ਗੁਰੂ-ਗ੍ਰੰਥ ਅਤੇ ਗੁਰੂ-ਪੰਥ ਦੀ ਰੌਸ਼ਨੀ ਤੋਂ ਬਾਹਰ ਜਾ ਕੇ ਕੋਈ ਕਾਰਵਾਈ ਕਰਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ। ਇਸ ਲਈ ਸਿੱਖ ਰਹਿਤ ਮਰਯਾਦਾ ਦੀ ਸਾਰਥਿਕਤਾ ਨੂੰ ਸਮਝਣਾ ਹੀ ਪੰਥ ਵਿਚ ਹੈ। ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਸਮੁੱਚੇ ਜਗਤ ਨੂੰ ਅਪੀਲ ਕੀਤੀ ਕਿ ਉਹ ਹਰ ਨਿੱਜੀ ਤੇ ਪੰਥਕ ਖੇਤਰ ਵਿਚ ਸਿੱਖ ਰਹਿਤ ਮਰਯਾਦਾ ਨੂੰ ਆਧਾਰ ਬਣਾਉਣ।

ਪੰਥਕ ਤਾਲਮੇਲ ਸੰਗਠਨ

 

Install Punjabi Akhbar App

Install
×