ਰਾਸ਼ਟਰਪਤੀ ਨੇ ਜੀ.ਐੱਸ.ਟੀ. ਬਿੱਲ ‘ਤੇ ਕੀਤੇ ਹਸਤਾਖ਼ਰ

gstbill

ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਜੀ.ਐੱਸ.ਟੀ. ਨਾਲ ਜੁੜੇ ਸੰਵਿਧਾਨ ਸੰਸ਼ੋਧਿਤ ਬਿੱਲ ‘ਤੇ ਹਸਤਾਖ਼ਰ ਕਰ ਦਿੱਤੇ ਹਨ। ਧਿਆਨ ਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਉੜੀਸਾ ਵਿਧਾਨ ਸਭਾ ਨੇ ਜੀ.ਐੱਸ.ਟੀ.ਬਿੱਲ ਨੂੰ ਪਾਸ ਕਰ ਦਿੱਤਾ ਸੀ , ਜਿਸ ਦੇ ਬਾਅਦ ਅਜਿਹਾ ਕਰਨ ਵਾਲਾ ਉਹ ਦੇਸ਼ ਦਾ 16ਵਾਂ ਰਾਜ ਬਣ ਗਿਆ ਸੀ। ਬਿੱਲ ਨੂੰ ਰਾਸ਼ਟਰਪਤੀ ਦੇ ਕੋਲ ਭੇਜਣ ਲਈ 50 ਫ਼ੀਸਦੀ ਰਾਜਾਂ ਦੀ ਵਿਧਾਨ ਸਭਾ ਵਿਚ ਬਿੱਲ ਦਾ ਪਾਸ ਹੋਣਾ ਜ਼ਰੂਰੀ ਸੀ। ਉੜੀਸਾ ਵਿਧਾਨ ਸਭਾ ‘ਚ ਪਾਸ ਹੋਣ ਦੇ ਨਾਲ ਹੀ ਇਸ ਬਿੱਲ ਨੂੰ ਰਾਸ਼ਟਰਪਤੀ ਦੇ ਕੋਲ ਭੇਜੇ ਜਾਣ ਦਾ ਰਸਤਾ ਸਾਫ਼ ਹੋ ਗਿਆ ਸੀ।

(ਰੌਜ਼ਾਨਾ ਅਜੀਤ)

Install Punjabi Akhbar App

Install
×