ਜਸਵੀਰ ਸਿੰਘ ਵਜੀਦਕੇ ਬਣੇ ਅਜ਼ਾਦ ਪ੍ਰੈਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ

  • ਗਾਗੇਵਾਲ ਸਰਪ੍ਰਸਤ,ਚੰਨਣਵਾਲ ਨੂੰ ਚੇਅਰਮੈਨ ਅਤੇ ਬਾਂਸਲ ਨੂੰ ਵਾਈਸ ਚੇਅਰਮੈਨ ਚੁਣਿਆ
(ਚੋਣ ਉਪਰੰਤ ਅਜਾਦ ਪ੍ਰੈਸ ਕਲੱਬ ਮਹਿਲ ਕਲਾਂ ਦੇ ਆਗੂ)
(ਚੋਣ ਉਪਰੰਤ ਅਜਾਦ ਪ੍ਰੈਸ ਕਲੱਬ ਮਹਿਲ ਕਲਾਂ ਦੇ ਆਗੂ)

ਮਹਿਲ ਕਲਾਂ 2 ਅਗਸਤ — ਮਹਿਲ ਕਲਾਂ ਨਾਲ ਸਬੰਧਿਤ ਪੱਤਰਕਾਰਾਂ ਨੇ ਮਾਲਵਾ ਨਰਸਿੰਗ ਕਾਲਜ ਮਹਿਲ ਕਲਾਂ ਵਿਖੇ ਅਹਿਮ ਮੀਟਿੰਗ ਕਰਦਿਆ ਅਜ਼ਾਦ ਪ੍ਰੈਸ ਕਲੱਬ ਮਹਿਲ ਕਲਾਂ ਦੀ ਚੋਣ ਕੀਤੀ ਗਈ। ਇਸ ਚੋਣ ‘ਚ ਜਸਵੀਰ ਸਿੰਘ ਵਜੀਦਕੇ ਨੂੰ ਪ੍ਰਧਾਨ,ਬਲਦੇਵ ਸਿੰਘ ਗਾਗੇਵਾਲ ਨੂੰ ਸਰਪ੍ਰਸਤ, ਤਰਸੇਮ ਸਿੰਘ ਚੰਨਣਵਾਲ ਨੂੰ ਚੇਅਰਮੈਨ ਅਤੇ ਸੁਸ਼ੀਲ ਕੁਮਾਰ ਬਾਂਸਲ ਨੂੰ ਵਾਈਸ ਚੇਅਰਮੈਨ ਚੁਣ ਲਿਆ ਗਿਆ। ਇਸ ਤੋਂ ਇਲਾਵਾ ਲਕਸ਼ਦੀਪ ਗਿੱਲ ‘ਤੇ ਗੁਰਭਿੰਦਰ ਗੁਰੀ ਨੂੰ ਮੀਤ ਪ੍ਰਧਾਨ, ਜਸਵੰਤ ਸਿੰਘ ਲਾਲੀ ਨੂੰ ਜਨਰਲ ਸਕੱਤਰ, ਗੁਰਸੇਵਕ ਸਿੰਘ ਸਹੋਤਾ ਨੂੰ ਪ੍ਰੈਸ ਸਕੱਤਰ ਅਤੇ ਹਰਪਾਲ ਸਿੰਘ ਪਾਲੀ, ਸੰਦੀਪ ਗਿੱਲ ‘ਤੇ ਗੁਰਜੀਤ ਸਿੰਘ ਕਲਾਲਾ ਨੂੰ ਕਲੱਬ ਮੈਂਬਰ ਚੁਣਿਆ ਗਿਆ। ਇਸ ਮੌਕੇ ਬਲਦੇਵ ਸਿੰਘ ਗਾਗੇਵਾਲ, ਤਰਸੇਮ ਸਿੰਘ ਚੰਨਣਵਾਲ ਅਤੇ ਜਸਵੀਰ ਸਿੰਘ ਵਜੀਦਕੇ ਨੇ ਕਿਹਾ ਕਿ ਪੱਤਰਕਾਰ ਭਾਈਚਾਰੇ ਨੂੰ ਫੀਲਡ ‘ਚ ਕੰਮ ਕਰਨ ਸਮੇਂ ਬਹੁਤ ਸਾਰੀਆਂ ਪ੍ਰੇਸਾਨੀਆ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੀਆਂ ਸਮੱਸਿਆਵਾਂ ਦੇ ਹੱਲ ਲਈ ਪੱਤਰਕਾਰਾਂ ਦਾ ਇੱਕਮੁੱਠ ਹੋਣਾ ਜਰੂਰੀ ਹੈ। ਉਹ ਪੱਤਰਕਾਰਾਂ ਨੂੰ ਆਉਦੀਆ ਮੁਸ਼ਕਲਾਂ ਦੇ ਹੱਲ ਅਤੇ ਸਮਾਜ ਭਲਾਈ ਕੰਮਾਂ ‘ਚ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਅਤੇ ਆਉਣ ਵਾਲੇ ਦਿਨਾਂ ‘ਚ ਕਲੱਬ ਦਾ ਹੋਰ ਵਿਸਥਾਰ ਕੀਤਾ ਜਾਵੇਗਾ।

(ਗੁਰਭਿੰਦਰ ਗੁਰੀ)

mworld8384@yahoo.com

Install Punjabi Akhbar App

Install
×