ਵੋਟਰਾਂ ਨੇ ਪ੍ਰਧਾਨਗੀ ਦਾ ਇਕ ਸਾਲ ਪੂਰਾ ਹੋਣ ਰਾਹੁਲ ਗਾਂਧੀ ਨੂੰ ਦਿੱਤਾ ਤੋਹਫਾ:-  ਦੀਵਾਨ 

 

IMG_5793

ਨਿਊਯਾਰਕ/ਲੁਧਿਆਣਾ, 12 ਦਸੰਬਰ — ਪੰਜ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਪ੍ਰਧਾਨ ਬਣੇ ਨੂੰ ਇਕ ਸਾਲ ਪੂਰਾ ਹੋਣ ਤੇ ਉਨ੍ਹਾਂ ਨੂੰ ਵੋਟਰਾਂ ਦਾ ਤੋਹਫ਼ਾ ਦੱਸਦਿਆਂ ਕੇਕ ਕੱਟ ਕੇ ਇਸ ਖੁਸ਼ੀ ਨੂੰ ਮਨਾਇਆ ਗਿਆ।

ਪੰਜਾਬ ਕਾਂਗਰਸ ਜਨਰਲ ਸਕੱਤਰ ਪਵਨ ਦੀਵਾਨ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਵੱਲੋਂ ਕੇਕ ਕੱਟ ਕੇ ਇਸ ਖੁਸ਼ੀ ਨੂੰ ਮਨਾਇਆ ਗਿਆ।ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਪ੍ਰਧਾਨ ਬਣੇ ਨੂੰ ਅੱਜ ਇਕ ਸਾਲ ਪੂਰਾ ਹੋ ਗਿਆ ਹੈ ਅਤੇ ਐਲਾਨ ਕੀਤੇ ਗਏ ਪੰਜ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚ ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ ਰਾਹੀਂ ਵੋਟਰਾਂ ਨੇ ਉਨ੍ਹਾਂ ਨੂੰ ਸ਼ਾਨਦਾਰ ਤੋਹਫ਼ਾ ਦਿਤਾ ਹੈ। ਜਿਸ ਲਈ ਕਾਂਗਰਸੀ ਵਰਕਰ ਉਨ੍ਹਾਂ ਦੇ ਧਨਵਾਦੀ ਹਨ ਅਤੇ ਉਨ੍ਹਾਂ ਨਾਲ ਕੀਤਾ ਹਰ ਵਾਇਦਾ ਪੂਰਾ ਕੀਤਾ ਜਾਵੇਗਾ। ਆਉਂਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੇ ਪਤਨ ਅਤੇ ਕਾਂਗਰਸ ਅਗਵਾਈ ਵਾਲੇ ਮਹਾ ਗਠਜੋੜ ਦੀ ਸੱਤਾ ਵਿਚ ਵਾਪਿਸੀ ਦਾ ਪ੍ਰਤੀਕ ਬਣੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ, ਪਲਵਿੰਦਰ ਸਿੰਘ ਤੱਗੜ, ਸਤਵਿੰਦਰ ਸਿੰਘ ਜਵੱਦੀ, ਇੰਦਰਜੀਤ ਟੋਨੀ ਕਪੂਰ, ਮਨਿੰਦਰ ਗੁਲੀਆਨੀ, ਨਵਨੀਸ਼ ਮਲਹੋਤਰਾ, ਸਾਧੂ ਰਾਮ ਸਿੰਘੀ, ਰਵੀ ਵਰਮਾ, ਡਾ ਉਂਕਾਰ ਚੰਦ ਸ਼ਰਮਾ, ਕਮਲ ਸ਼ਰਮਾ, ਰਜਨੀਸ਼ ਚੋਪੜਾ, ਵਿਨੋਦ ਓਲ, ਹਰਭਗਤ ਗਰੇਵਾਲ, ਬਲਜੀਤ ਸਿੰਘ ਅਹੂਜਾ, ਰੋਹਿਤ ਪਾਹਵਾ, ਤ੍ਰਿਸ਼ੂਲ ਓਲ, ਮਹਿੰਦਰ ਸਿੰਘ, ਮਨੀ ਖੀਵਾ, ਸਨੀ ਖੀਵਾ, ਅਜਾਦ ਧਨੀਆ ਵੀ ਮੌਜੂਦ ਰਹੇ।

Welcome to Punjabi Akhbar

Install Punjabi Akhbar
×