ਹਮਿਲਟਨ ਵਿਖੇ ਸ਼ਹੀਦ-ਏ-ਆਜ਼ਿਮ ਸ. ਭਗਤ ਸਿੰਘ ਦੇ ਜਨਮ ਦਿਵਸ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ‘ਤੇ

NZ PIC 8 Sep-1
ਸ਼ਹੀਦ ਭਗਤ ਸਿੰਘ ਮੈਮੋਰੀਅਲ ਟ੍ਰਸਟ ਵੱਲੋਂ ਹਰ ਸਾਲ ਸ਼ਹੀਦ ਏ-ਆਜ਼ਿਮ ਸ. ਭਗਤ ਸਿੰਘ ਦੇ ਜਨਮ ਦਿਵਸ ‘ਤੇ ਕਰਵਾਇਆ ਜਾਂਦਾ ਮੇਲਾ ਇਸ ਵਾਰ 27 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਟ੍ਰਸਟ ਦੇ ਜਨਰਲ ਸਕੱਤਰ ਸ. ਜਰਨੈਲ ਸਿੰਘ ਰਾਹੋਂ ਨੇ ਅੱਜ ਹੋਈ ਮੀਟਿੰਗ ਤੋਂ ਬਾਅਦ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਰੇ ਕੌਮੀ ਸ਼ਹੀਦਾਂ ਨੂੰ ਸਮਰਪਿਤ ਇਕ ਇਨਕਲਾਬੀ ਪ੍ਰੋਗਰਾਮ ‘ਕਲੇਰੰਸ ਸਟਰੀਟ ਥੀਏਟੇਰ’ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਵਿਚ ਇਨਕਲਾਬੀ ਗਿੱਧਾ, ਨਾਟਕ, ਕੋਰੀਓਗ੍ਰਾਫੀ, ਭੰਗੜਾ, ਦੇਸ਼ ਪਿਆਰ ਦੇ ਗੀਤ ਅਤੇ ਬੱਚਿਆਂ ਵੱਲੋਂ ਤਿਆਰ ਸ਼ਾਨਦਾਰ ਆਈਟਮਾਂ ਕਰਵਾਈਆਂ ਜਾ ਰਹੀਆਂ ਹਨ। ਅੱਜ ਹੋਈ ਮੀਟਿੰਗ ਦੇ ਵਿਚ ਮੈਂਬਰ ਟਰੱਸਟੀ ਜੁਗਰਾਜ ਸਿੰਘ ਮਾਹਲ ਪ੍ਰਧਾਨ, ਇਕਬਾਲ ਸੰਧੂ ਮੀਤ ਪ੍ਰਧਾਨ, ਕੈਸ਼ੀਅਰ ਗੁਰਨਾਮ ਸਿੰਘ ਵਿਰਕ, ਰਵਿੰਦਰ ਸਮਰਾ, ਕੁਲਵਿੰਦਰ ਸਿੰਘ, ਜਸਪ੍ਰੀਤ ਮਾਹਲ ਤੇ ਗੁਰਮੁੱਖ ਸਿੰਘ ਸਹੋਤਾ ਸ਼ਾਮਿਲ ਹੋਏ। ਪਿਛਲੇ ਕਾਫੀ ਸਮੇਂ ਤੋਂ ਟ੍ਰਸਟ ਨੂੰ ਸਹਿਯੋਗ ਦੇ ਰਹੇ ਰਵਿੰਦਰ ਸਿੰਘ ਪੁਆਰ, ਸਰਦੂਲ ਸਿੰਘ ਬੈਂਸ, ਸਰਬਜੀਤ ਕੌਰ ਬੈਂਸ, ਸ. ਮੋਹਨ ਸਿੰਘ ਬੀਹਰ ਨੂੰ ਨਵੇਂ ਟਰੱਸਟੀ ਮੈਂਬਰ ਬਣਾਇਆ ਗਿਆ। ਟਰੱਸਟ ਦੀ ਕਾਰਜਕਾਰਨੀ ਵੱਲੋਂ ਨਵੇਂ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਇਹ ਮੈਂਬਰ ਹੋਰ ਸਹਿਯੋਗ ਅਤੇ ਸਰਗਰਮੀਆਂ ਨਾਲ ਟ੍ਰੱਸਟ ਨੂੰ ਅੱਗੇ ਵਧਾਉਣਗੇ।

Install Punjabi Akhbar App

Install
×