ਨਿਊਜ਼ੀਲੈਂਡ ਦੇ ਦਿਵਾਲੀ ਮਨਾਉਣ ਦਾ ਐਨਾ ਚਾਅ ਕਿ 15 ਦਿਨ ਪਹਿਲਾਂ ਹੀ ਵੱਡੇ ਸਮਾਗਮ ਸ਼ੁਰੂ

NZ PIC 11 Oct-2 lr

ਭਾਰਤ ਦੇ ਵਿਚ ਭਾਵੇਂ ਅਜੇ ਲੋਕ ਤਰੀਕਾਂ ਹੀ ਇਕ ਦੂਜੇ ਨੂੰ ਪੁੱਛਦੇ ਹੋਣ ਕਿ ਦੀਵਾਲੀ ਕਿੰਨੀ ਤਰੀਕ ਨੂੰ ਆ ਰਹੀ ਹੈ ਪਰ ਨਿਊਜ਼ੀਲੈਂਡ ਵਸਦੇ ਭਾਰਤੀਆਂ ਨੂੰ ਹਰੇਕ ਸਾਲ ਐਨਾ ਚਾਅ ਹੁੰਦਾ ਹੈ ਜਾਂ ਫਿਰ ਦਿਵਾਲੀ ਮਨਾਉਣ ਵਾਸਤੇ ਮਿਲੇ ਫੰਡ ਦੀ ਜਲਦੀ ਤੋਂ ਜਲਦੀ ਵਰਤੋਂ ਕਰਨ ਦੀ ਐਨੀ ਕਾਹਲ ਹੁੰਦੀ ਹੈ ਕਿ ਇਹ 15 ਦਿਨ ਪਹਿਲਾਂ ਹੀ ਦਿਵਾਲੀ ਮਨਾ ਲੈਂਦੇ ਹਨ। ਦੀਵੇ ਭਾਵੇਂ ਸਾਰੇ ਭਾਰਤੀਆਂ ਨੇ ਦਿਵਾਲੀ ਵਾਲੇ ਦਿਨ ਹੀ ਕਰਨੇ ਹੁੰਦੇ ਹਨ ਪਰ ਢੋਲ ਤੇ ਨੱਚਣ ਨਚਾਉਣ ਦਾ ਕੰਮ ਕਰਕੇ ਗੋਰਿਆਂ ਨੂੰ ਪਤਾ ਨੂੰ ਕਿੱਦਾਂ ਦੱਸ ਦਿੰਦੇ ਹਨ ਕਿ ‘ਦਿਵਾਲੀ’ ਰੌਸ਼ਨੀਆਂ ਦਾ ਤਿਓਹਾਰ ਹੈ। ਖੈਰ ਅੱਜ ਔਕਲੈਂਡ ਸ਼ਹਿਰ ਦੇ ‘ਏਓਟੀਆ ਸਕੁਏਰ’ ਵਿਚ ਦਿਵਾਲੀ ਬੜੀ ਧੂਮ-ਧਾਮ ਦੇ ਨਾਲ ਮਨਾਈ ਗਈ। ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਨੇ ਇਸਦਾ ਉਦਘਾਟਨ ਕੀਤਾ। ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਵੀ ਇਸ ਮੌਕੇ ਹਾਜ਼ਿਰ ਹੋਏ।

ਸੂਰਜ ਦੇਵਤਾ ਵੀ ਅੱਜ ਕਈ ਦਿਨਾਂ ਬਾਅਦ ਚਮਕ ਰਿਹਾ ਸੀ। ਲੱਗੀ ਸਟੇਜ ਦੇ ਉਤੇ ਲਗਪਗ 800 ਲੋਕਾਂ ਨੇ ਆਪਣੀ ਕਲਾ ਵਿਖਾਈ। 50 ਦੇ ਕਰੀਬ ਦੁਕਾਨਾਂ ਸਜਾਈਆਂ ਗਈਆਂ। ਇਹ ਦਿਵਾਲੀ ਸਮਾਗਮ ਕੱਲ ਰਾਤ ਤੱਕ ਇਸੀ ਤਰ੍ਹਾਂ ਜਾਰੀ ਰਹੇਗਾ ਜਿਸ ਦੇ ਵਿਚ ਨਾਚ, ਗਾਣੇ, ਫੈਸ਼ਨ, ਆਤਿਸ਼ਬਾਜੀ, ਵੈਡਿੰਗ ਐਕਸਪੋ, ਬਾਲੀਵੁੱਡ ਡਾਂਸ ਅਤੇ ਹੋਰ ਮੁਕਾਬਲੇ ਕਰਵਾਏ ਜਾਣਗੇ। ਲੰਮੇ ਸਮੇਂ ਤੋਂ ਆਪਣੀ
ਲੋਕ ਨਾਚਾਂ ਪ੍ਰਤੀ ਸਮਰਪਣ ਭਾਵਨਾ ਦੇ ਬਹਾਨੇ “ਨੱਚਦਾ ਪੰਜਾਬ” ਭੰਗੜੇ ਦੀ ਟੀਮ ਪਿਛਲੇ 13 ਸਾਲਾਂ ਤੋਂ ਦਰਸ਼ਕਾਂ ਦੇ  ਰੂ-ਬਰੂ ਹੁੰਦੀ ਆਈ ਟੀਮ ਨੇ ਵੀ ਆਪਣੀ ਭਰਵੀਂ ਹਾਜ਼ਰੀ ਲਗਵਾਈ।  ਇਸ
ਤੋਂ ਇਲਾਵੀ ਅਜੋਕੀ ਪੀੜ੍ਹੀ ਦੀਆਂ 5 ਟੀਮਾਂ ਨੇ ਬੜ੍ਹਕਾਂ, ਸੈਨਤਾਂ ਅਤੇ ਅੰਦਾਜ਼ਾਂ ਤੇ ਵੱਖ-ਵੱਖ ਵੰਨਗੀਆਂ ਰਾਹੀਂ ਲੋਕਾਂ ਦਾ ਮਨ ਮੋਹਿਆ । ਇਹਨਾਂ ਦੀ ਕੁਦਰਤੀ ਕਲਾ ਨੂੰ ਸ਼ਿੰਗਾਰਨ
ਲਈ ਵਿਰਸਾ ਅਕੈਡਮੀ (ਨਵਤੇਜ ਰੰਧਾਵਾ, ਲੱਕੀ ਸੈਣੀ , ਗੁਰਨੀਤ ਰਹਿਸੀ , ਅਰਸ਼ਦੀਪ ਸੈਣੀ , ਜਸਪ੍ਰੀਤ ਬਸਰਾ ਅਤੇ ਅਮਰੀਕ ਸਿੰਘ) ਤੋਂ ਇਲਾਵਾ ਮਾਂ-ਬਾਪ ਦਾ ਵਡਮੁੱਲਾ ਯੋਗਦਾਨ ਹੈ।

Install Punjabi Akhbar App

Install
×