ਕੈਨੇਡਾ ਦੇ ਨੋਵਾ ਸਕੋਸ਼ੀਆ ਵਿਖੇ ਇਕ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ

ਨਿਊਯਾਰਕ/ ,ਨੋਵਾ ਸਕੋਸ਼ੀਆ — ਦਿਨ ਕੈਨੇਡਾ ਦੇ ਨੋਵਾ ਸਕੋਸ਼ੀਆ ਵਿਖੇ ਪੰਜਾਬ ਤੋ ਆਏ ਇਕ ਅੰਤਰ-ਰਾਸ਼ਟਰੀ ਵਿਦਿਆਰਥੀ ਦਾ  ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਅਤਿ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।ਮ੍ਰਿਤਕ  ਨੋਜਵਾਨ ਦਾ ਨਾਮ ਪ੍ਰਭਜੋਤ ਸਿੰਘ ਹੈ ਤੇ ਉਹ ਅੰਤਰ-ਰਾਸ਼ਟਰੀ ਵਿਦਿਆਰਥੀ ਵੱਜੋਂ ਕੈਨੇਡਾ ਆਇਆ ਸੀ। ਖਬਰ ਮੁਤਾਬਕ ਕੁਝ ਵਿਅਕਤੀਆਂ ਦੇ ਗਰੁੱਪ ਵੱਲੋ ਕੀਤੇ ਗਏ ਹਮਲੇ ਵਿੱਚ ਪ੍ਰਭਜੋਤ ਸਿੰਘ ਦੇ ਗਲੇ ਉਤੇ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ ਜਿਸ ਵਿੱਚ ਉਸ ਦੀ ਮੋਕੇ ਤੇ  ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ  ਝਗੜਾ ਇਕ  ਕਾਰ ਪਾਰਕਿੰਗ ਨੂੰ ਲੈਕੇ ਹੋਇਆ ਸੀ ਮ੍ਰਿਤਕ  ਨੋਜਵਾਨ ਦਾ ਪੰਜਾਬ ਤੋ ਪਿਛੋਕੜ ਪਿੰਡ ਬੁੱਕਣਵਾਲਾ ਜਿਲ੍ਹਾ  (ਮੋਗਾ) ਸੀ। 

Install Punjabi Akhbar App

Install
×