ਫਿਲਮ ‘ਬਾਹੂਬਲੀ’ ਨਾਲ ਅੱਜ ਪੂਰੇ ਦੇਸ਼ ਤੇ ਵਿਸ਼ਵ ‘ਚ ਪ੍ਰਸਿੱਧ ਹੋਏ ਅਭਿਨੇਤਾ ਪ੍ਰਭਾਸ ਨੇ ਕੁਝ ਦੇਰ ਪਹਿਲਾਂ ਜੀ. ਕਿਊ. ਮੈਗਜ਼ੀਨ ਦੇ ਕਵਰ ਪੇਜ ਦੀ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਦੱਸਣਯੋਗ ਹੈ ਕਿ ਸਾਲ 2018 ਦਾ ਜੀ. ਕਿਊ. ਮੈਗਜ਼ੀਨ ਇੰਡੀਆ ਦਾ ਇਹ ਪਹਿਲਾ ਅੰਕ ਹੈ ਤੇ ਇਸ ਲਈ ਜੀ. ਕਿਊ. ਨੇ ਪ੍ਰਭਾਸ ਨੂੰ ਚੁਣਿਆ ਤੇ ਸੁਪਰਸਟਾਰ ਪ੍ਰਭਾਸ ਵੀ ਇਸ ਤਸਵੀਰ ‘ਚ ਕਾਫੀ ਵਧੀਆ ਲੱਗ ਰਹੇ ਹਨ।
ਪ੍ਰਭਾਸ ਵਲੋਂ ਇਹ ਤਸਵੀਰ ਸ਼ੇਅਰ ਕਰਨ ਦੇ ਕੁਝ ਦੇਰ ਬਾਅਦ ਹੀ ਉਹ ਸੋਸ਼ਲ ਮੀਡੀਆ ‘ਤੇ ਟਰੈਂਡ ਹੋਣ ਲੱਗੇ ਤੇ ਉਨ੍ਹਾਂ ਦੇ ਫੈਨਜ਼ ਨੂੰ ਆਪਣੇ ਸਟਾਰ ਦਾ ਇਹ ਨਵੇਂ ਸਾਲ ਦਾ ਤੋਹਫਾ ਕਾਫੀ ਪਸੰਦ ਆਇਆ। ਪ੍ਰਭਾਸ ਇਨ੍ਹੀਂ ਦਿਨੀਂ ਫਿਲਹਾਲ ਫਿਲਮ ‘ਸਾਹੋ’ ਦੀ ਸ਼ੂਟਿੰਗ ‘ਚ ਬਿਜ਼ੀ ਹਨ। ਇਸ ਫਿਲਮ ‘ਚ ਉਨ੍ਹਾਂ ਨਾਲ ਸ਼ਰਧਾ ਕਪੂਰ ਮੁੱਖ ਭੂਮਿਕਾ ਨਿਭਾਅ ਰਹੀ ਹੈ ਤੇ ਉਹ ਵੀ ਫਿਲਮ ‘ਚ ਐਕਸ਼ਨ ਕਰਦੀ ਦਿਖਾਈ ਦੇਵੇਗੀ।
ਗੁਰਭਿੰਦਰ ਗੁਰੀ