‘ਪ੍ਰਭ ਆਸਰਾ’ ਵੱਲੋਂ ਸਮਾਜ ਸੇਵਾ ਵਿਚ 11 ਸਾਲ ਪੂਰੇ ਹੋਣ ਗੁਰਮਿਤ ਸਮਾਗਮ 4 ਨੂੰ

Shamsher Singhਸਥਾਨਕ ਸ਼ਹਿਰ ਕੁਰਾਲੀ ਦੀ ਹੱਦ ਅੰਦਰ ਪੈਂਦੇ ਪਿੰਡ ਪਡਿਆਲਾ ਵਿਖੇ ਸਥਿਤ ‘ਪ੍ਰਭ ਆਸਰਾ’ ਸੰਸਥਾ ਵੱਲੋਂ 11 ਸਾਲ ਪੂਰੇ ਹੋਣ ਤੇ ਪ੍ਰਮਾਤਮਾ ਦੀ ਕਿਰਪਾ ਤੇ ਸੰਗਤਾਂ ਦੇ ਸਹਿਯੋਗ ਨਾਲ 4 ਅਪ੍ਰੈਲ ਨੂੰ  ਗੁਰਮਿਤ ਸਮਾਗਮ ਕਰਵਾਇਆ ਜਾਵੇਗਾ I
ਸ਼ਮਸੇਰ ਸਿੰਘ ਪਡਿਆਲਾ ਤੇ ਬੀਬੀ ਰਾਜਿੰਦਰ ਕੌਰ ਨੇ ਦੱਸਿਆ ਕਿ 4 ਅਪ੍ਰੈਲ ਨੂੰ ਪ੍ਰਮਾਤਮਾ ਦੀ ਅਪਾਰ ਕਿਰਪਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਸਥਾ ਦੇ 11 ਸਾਲ ਪੂਰੇ ਹੋਣ ਤੇ ਧਾਰਮਕ ਸਮਾਗਮ ਕਰਵਾਇਆ ਜਾਵੇਗਾ ਜਿਸ ਦੌਰਾਨ ਭਾਈ ਤੇਜਿੰਦਰ ਸਿੰਘ ਸ਼ਿਮਲਾ ਵਾਲੇ, ਭਾਈ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ ਤੇ ਭਾਈ ਡਾ.ਅਲੰਕਾਰ ਸਿੰਘ ਪੰਜਾਬ ਯੂਨੀਵਰਸਿਟੀ ਪਟਿਆਲਾ ਸੰਗਤਾਂ ਨੂੰ ਕਥਾ ਤੇ ਕੀਰਤਨ ਦੁਆਰਾ ਸ਼ਾਮ 5 ਤੋਂ 9 ਵਜੇ ਤੱਕ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮੌਕੇ ‘ਪ੍ਰਭ ਆਸਰਾ’ ਚਿਲਡਰਨ ਹੋਮ ਅਤੇ ਸਪੈਸ਼ਲ ਸਕੂਲ ਦਾ ਉਦਘਾਟਨ ਕੀਤਾ ਜਾਵੇਗਾ ਤਾਂ ਜੋ ਮਾਨਸਿਕ ਤੌਰ ਤੇ ਕਮਜੋਰ ਬੱਚਿਆਂ ਨੂੰ ਆਪਣੇ ਆਪ ਦੀ ਸੰਭਾਲ ਅਤੇ ਕੀਤਾ ਮੁਖੀ ਟ੍ਰੇਨਿੰਗ ਦੇਕੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਦੇ ਕਾਬਲ ਬਣਾਇਆ ਜਾ ਸਕੇ I ਇਸ ਮੌਕੇ ਸੰਗਤਾਂ ਨੂੰ ਵਧ ਤੋਂ ਵਧ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ I