ਸੋਨ ਤਗਮਾ ਹਾਸਿਲ ਕਰਨ ਤੇ ਪ੍ਰਭਦੀਪ ਸਿੰਘ ਨੂੰ ਸਨਮਾਨਿਤ ਕੀਤਾ 

30gsc fdk
(ਦਸ਼ਮੇਸ਼ ਡਿਵੈਲਪਮੈਂਟ ਕਲੱਬ ਗਰੀਨ ਐਵਨਿਊ ਦੇ ਅਹੁਦੇਦਾਰ ਸੋਨ ਤਗਮਾ ਹਾਸਿਲ ਕਰਨ ਤੇ ਪ੍ਰਭਦੀਪ ਸਿੰਘ ਭੁੱਲਰ ਨੂੰ ਸਨਮਾਨਿਤ ਕਰਦੇ ਹੋਏ)

ਫਰੀਦਕੋਟ 30 ਜਨਵਰੀ — ਥਾਈਲੈਂਡ ਵਿੱਚ ਹੋਈਆਂ ਖੇਡਾਂ ਵਿੱਚ ਫਰੀਦਕੋਟ ਦੇ ਵਿਦਿਆਰਥੀ ਨੇ ਪਹਿਲਾਂ ਸਥਾਨ ਹਾਸਿਲ ਕਰਕੇ ਪੰਜਾਬ, ਸਕੂਲ ਤੇ ਮਾਪਿਆ ਦਾ ਨਾਂ ਰੋਸ਼ਨ ਕੀਤਾ । ਜਾਣਕਾਰੀ ਦਿੰਦਿਆ ਮਾਸਟਰ ਭਰਪੂਰ ਸਿੰਘ ਨੇ ਦੱਸਿਆ ਕਿ ਦਸਮੇਸ਼ ਪਬਲਿਕ ਸਕੂਲ ਦੇ ਵਿਦਿਆਰਥੀ ਪ੍ਰਭਦੀਪ ਸਿੰਘ ਸਪੁੱਤਰ ਸੋਹਣ ਸਿੰਘ ਨੇ ਤਾਈਕਵਾਂਡੋਂ ਦੇ 42-45 ਕਿਲੋਗਰਾਮ ਭਾਰ ਵਰਗ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ । ਉਹਨਾਂ ਦੱਸਿਆ ਕਿ ਭਾਰਤ ਵਿੱਚੋ 8 ਵਿਦਿਆਰਥੀ ਇਹਨਾਂ ਖੇਡਾਂ ਵਿੱਚ ਹਿੱਸਾ ਲੈਣ ਥਾਈਲੈਂਡ ਗਏ ਸਨ ਜਿਸ ਵਿੱਚ ਪ੍ਰਭਦੀਪ ਸਿੰਘ ਪਹਿਲੇ ਸਥਾਨ ਤੇ ਰਿਹਾ ਅਤੇ ਸੋਨ ਤਗਮਾ ਜਿੱਤਿਆ । ਸੋਨ ਤਗਮਾਂ ਜਿੱਤਣ ਤੇ ਦਸਮੇਸ਼ ਡਿਵੈਲਪਮੈਂਟ ਕਲੱਬ ਵੱਲੋਂ ਪ੍ਰਭਦੀਪ ਸਿੰਘ ਦਾ ਵਿਸੇਸ਼ ਸਨਮਾਨ ਕੀਤਾ ਗਿਆ । ਇਸ ਮੌੇਕੇ ਕਲੱਬ ਵੱਲੋਂ ਪ੍ਰਵਾਰ ਨੂੰ ਵਧਾਈ ਦਿੱਤੀ ਗਈ ਅਤੇ ਪ੍ਰਭਦੀਪ ਸਿੰਘ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਲੋਕਾਂ ਨੇ ਪ੍ਰਭਦੀਪ ਸਿੰਘ ਨੂੰ ਅਸੀਰਵਾਦ ਦਿੰਦਿਆ ਕਾਮਨਾ ਕੀਤੀ ਕਿ ਉਹ ਅੱਗੇ ਤੋਂ ਵੀ ਹੋਰ ਮੇਹਨਤ ਕਰਕੇ ਇਸੇ ਤਰਾਂ ਪੰਜਾਬ ਤੇ ਮਾਪਿਆ ਦਾ ਨਾਂ ਰੋਸ਼ਨ ਕਰੇ । ਇਸ ਮੌਕੇ ਕਲੱਬ ਪ੍ਰਧਾਨ ਬਲਦੇਵ ਸਿੰਘ ਮਾਨ, ਬਲਵੰਤ ਸਿੰਘ ਸਰਪੰਚ ਭਾਣਾ, ਗੁਰਮੇਲ ਸਿੰਘ ਜੱਸਲ, ਲਖਵੰਤ ਸਿੰਘ ਮਾਨ, ਗੁਰਮੇਲ ਸਿੰਘ ਸੰਧੂ, ਨਰੇਸ਼ ਸ਼ਰਮਾਂ, ਦਿਲਬਾਗ ਸਿੰਘ ਪੰਨੂੰ, ਸੁਖਦੇਵ ਸਿੰਘ ਢੁੱਡੀ, ਮਾਸਟਰ ਭਰਪੂਰ ਸਿੰਘ, ਕੁਲਦੀਪ ਸਿੰਘ, ਇੰਦਰਜੀਤ ਸਿੰਘ ਆਦਿ ਹਾਜਿਰ ਸਨ ।

Install Punjabi Akhbar App

Install
×