1500 ਏਜਡ ਕੇਅਰ ਸੁਸਾਇਟੀਆਂ ਨੇ ਮੰਗੀਆਂ ਸੀ ਪੀ.ਪੀ.ਈ ਕਿਟਾਂ, ਕੁੱਝ ਨੂੰ ਨਹੀਂ ਵੀ ਦਿੱਤੀਆਂ ਗਈਆਂ -ਇੱਕ ਰਿਪੋਰਟ

(ਦ ਏਜ ਮੁਤਾਬਿਕ) ਸਿਹਤ ਵਿਭਾਗ ਦੇ ਇੱਕ ਬੁਲਾਰੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ, ਵਿਕਟੋਰੀਆ ਰਾਜ ਅੰਦਰ, ਕੋਵਿਡ-19 ਦੇ ਚਲਦਿਆਂ ਸਭ ਤੋਂ ਜ਼ਿਆਦਾ ਜਿੱਥੇ ਇਸ ਭਿਆਨਕ ਬਿਮਾਰੀ ਦਾ ਖ਼ਤਰਾ ਸੀ ਅਤੇ ਉਥੇ ਇਸ ਦੀ ਮਾਰ ਪਈ ਵੀ, ਉਹ ਸਨ ਏਜਡ ਕੇਅਰ ਸੁਸਾਇਟੀਆਂ ਜਿੱਥੇ ਕਿ ਬਜ਼ੁਰਗਾਂ ਨੂੰ ਰੱਖਿਆ ਜਾਂਦਾ ਹੈ। ਇੱਕ ਰਿਪੋਰਟ ਮੁਤਾਬਿਕ ਇਸ ਕਰੋਨਾ ਕਾਲ ਦੌਰਾਨ ਘੱਟੋ ਘੱਟ 1500 ਏਜਡ ਕੇਅਰ ਸੁਸਾਇਟੀਆਂ ਨੇ ਪੀ.ਪੀ.ਈ. ਕਿਟਾਂ ਅਤੇ ਹੋਰ ਜ਼ਰੂਰੀ ਸਾਜੋ-ਸਾਮਾਨ ਉਨ੍ਹਾਂ ਸੇਵਕਾਂ ਲਈ ਮੰਗਿਆ ਸੀ ਜੋ ਕਿ ਕਰੋਨਾ ਦੇ ਮਰੀਜ਼ਾਂ ਦੀ ਦੇਖਭਾਲ ਜਾਂ ਇਲਾਜ ਕਰ ਰਹੇ ਹਨ। ਪਰੰਤੂ ਇਨ੍ਹਾਂ ਵਿੱਚੋਂ ਕੁੱਝ ਕੁ ਦੀ ਅਜਿਹੀ ਮੰਗ ਨੂੰ ਰੱਦ ਵੀ ਕਰ ਦਿੱਤਾ ਸੀ ਕਿਉਂਕਿ ਉਹ ਮਹਿਜ਼ ਬਚਾਉ ਖਾਤਰ ਹੀ ਅਜਿਹੇ ਸਾਜੋ-ਸਾਮਾਨ ਚਾਹੁੰਦੇ ਸਨ ਅਤੇ ਉਨ੍ਹਾਂ ਦੇ ਖੇਤਰ ਅੰਦਰ ਇਸ ਭਿਆਨਕ ਬਿਮਾਰੀ ਦਾ ਕੋਈ ਖ਼ਤਰਾ ਮੌਜੂਦ ਵੀ ਨਹੀਂ ਸੀ। ਜ਼ਿਕਰਯੋਗ ਹੈ ਕਿ ਜੁਲਾਈ-ਅਗਸਤ ਦੇ ਮਹੀਨੇ ਵਿੱਚ ਜਦੋਂ ਕਿ ਕਰੋਨਾ ਆਪਣੇ ਪੂਰੇ ਜੋਬਨ ਉਤੇ ਸੀ ਤਾਂ 1180 ਅਜਿਹੀਆਂ ਹੀ ਸੁਸਾਇਟੀਆਂ ਨੇ ਉਪਰੋਕਤ ਸਾਮਾਨ ਦੀ ਮੰਗ ਕੀਤੀ ਸੀ ਪਰੰਤੂ ਇਨ੍ਹਾਂ ਵਿਚੋਂ 816 ਦੀ ਹੀ ਮੰਗ ਨੂੰ ਪ੍ਰਵਾਨ ਕੀਤਾ ਗਿਆ ਸੀ ਅਤੇ 364 ਦੀ ਮੰਗ ਨੂੰ ਰੱਦ ਕਰ ਦਿੱਤਾ ਗਿਆ ਸੀ। ਰਾਜ ਅੰਦਰ ਹੁਣ ਤੱਕ ਕੁੱਲ 18 ਮਿਲੀਅਨ ਫੇਸ ਮਾਸਕ ਵੰਡੇ ਗਏ ਹਨ, 5 ਮਿਲੀਅਨ ਗਾਊਨ, 11 ਮਿਲੀਅਨ ਦਸਤਾਨੇ, 4 ਮਿਲੀਅਨ ਐਨਕਾਂ ਅਤੇ ਫੇਸ-ਸ਼ੀਲਡਾਂ, ਅਤੇ ਇਨ੍ਹਾਂ ਤੋਂ ਇਲਾਵਾ 90,000 ਬੋਤਲਾਂ ਹੈਂਡ-ਸੈਨੇਟਾਈਜ਼ਰਾਂ ਦੀਆਂ ਦਿੱਤੀਆਂ ਗਈਆਂ ਹਨ।

Install Punjabi Akhbar App

Install
×