ਪਾਵਰ ਹਾਊਸ ਡਿਸਕਵਰੀ ਸੈਂਟਰ (ਸਿਡਨੀ) ਦਾ ਵਿਸਥਾਰ ਅਤੇ ਹੋਰ ਵੀ ਸੁਵਿਧਾਵਾਂ ਨਾਲ ਹੋਵੇਗਾ ਲੈਸ -ਰਾਬ ਸਟਾਕਸ

ਨਿਊ ਸਾਊਥ ਵੇਲਜ਼ ਦੇ ਪਲਾਨਿੰਗ ਅਤੇ ਜਨਤਕ ਥਾਵਾਂ ਦੇ ਮੰਤਰੀ ਸ੍ਰੀ ਰਾਬ ਸਟਾਕਸ ਨੇ ਕਿਹਾ ਹੈ ਕਿ ਰਾਜ ਸਰਕਾਰ ਵੱਲੋਂ ਪਾਵਰ ਹਾਊਸ ਸਿਡਨੀ ਸੈਂਟਰ ਦੇ ਵਿਸਥਾਰ ਅਤੇ ਇੱਥੇ ਆਉਣ ਵਾਲੇ ਸੈਲਾਨੀਆਂ ਆਦਿ ਲਈ ਹੋਰ ਵੀ ਸੁਵਿਧਾਵਾਂ ਨਾਲ ਸੈਂਟਰ ਨੂੰ ਲੈਸ ਕਰਨ ਦਾ ਟੀਚਾ ਚੁਕਿਆ ਗਿਆ ਹੈ। ਇਸ ਵਾਸਤੇ ਸਰਕਾਰ ਨੇ 36 ਮਿਲੀਅਨ ਡਾਲਰ ਦੇ ਫੰਡ ਜਾਰੀ ਕਰ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੀ ‘ਸਟੇਟ ਆਫ ਦ ਆਰਟ’ ਨੀਤੀ ਤਹਿਤ, ਕਾਸਲ ਹਿਲ ਵਿਚਲੇ ਇਸ ਪ੍ਰਾਜੈਕਟ ਨਾਲ ਹੁਣ ਮਿਊਜ਼ਿਅਮ ਦੀ ਸਮਰੱਥਾ 30% ਹੋਰ ਵੱਧ ਜਾਵੇਗੀ ਅਤੇ ਇਸ ਨਾਲ ਫਾਇਦਾ ਇਹ ਹੋਵੇਗਾ ਕਿ ਇੱਥੇ ਮੌਜੂਦ 500,000 ਵਸਤੂਆਂ ਲਈ ਥਾਂ ਬਣ ਜਾਵੇਗੀ ਜੋ ਕਿ ਪੈਰਾਮਾਟਾ ਜਾਂ ਅਲਟੀਮੋ ਵਿਖੇ ਪਈਆਂ ਹਨ ਪਰੰਤੂ ਲੋਕਾਂ ਦੇ ਦਰਸ਼ਨਾਂ ਲਈ ਉਪਲੱਭਧ ਨਹੀਂ ਹਨ। ਅਜਿਹੀਆਂ ਵਸਤੂਆਂ ਵਿੱਚ ਵਿੰਟੇਜ ਕਾਰਾਂ (ਕਲਾਸਿਕ ਮੋਰਿਸ ਮਾਈਨਰ, ਇੰਟਰੀਕੇਟ ਟੈਕਸਟਾਇਲਜ਼ ਜਾਂ ਨਾਸਾ ਦੀ 2011 ਕਿਉਰਿਸਟੀ ਮਾਰਸ ਰੋਵਰ) ਆਦਿ ਸ਼ਾਮਿਲ ਹਨ।
ਇਸ ਨਾਲ ਇੱਥੇ ਹੋਣ ਵਾਲੀਆਂ ਭਾਈਚਾਰਕ ਗਤੀਵਿਧੀਆਂ ਜਿਵੇ਼ ਕਿ ਐਜੁਕੇਸ਼ਨਲ ਪ੍ਰੋਗਰਾਮ, ਆਰਜ਼ੀ ਤੌਰ ਦੀਆਂ ਨੁਮਾਇਸ਼ਾਂ, ਟੂਰ, ਅਤੇ ਅਜਿਹੇ ਕਈ ਪ੍ਰੋਗਰਾਮ ਸ਼ਾਮਿਲ ਹਨ ਜੋ ਕਿ ਘੱਟ ਥਾਂ ਕਾਰਨ, ਲੋਕ, ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਰਹੇ ਹਨ। ਇਸ ਨਾਲ ਖੋਜਾਅਰਥੀਆਂ ਵਾਸਤੇ ਵੀ ਨਵੇਂ ਮੋਕੇ ਪ੍ਰਦਾਨ ਹੋਣਗੇ ਅਤੇ ਪਾਵਰਹਾਊਸ ਦੀਆਂ ਕਲੈਕਸ਼ਨਾਂ ਵਿੱਚ ਵੀ ਇਜ਼ਾਫ਼ਾ ਹੋਣਾ ਲਾਜ਼ਮੀ ਹੈ।
ਕਾਸਲ ਹਿਲ ਤੋਂ ਐਮ.ਪੀ. ਰੇਅ ਵਿਲੀਅਮਜ਼ ਨੇ ਵੀ ਇਸ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਜਨਤਕ ਤੌਰ ਤੇ ਆਸਟ੍ਰੇਲੀਅਨ ਮਿਊਜ਼ਿਅਮ ਅਤੇ ਸਿਡਨੀ ਲਿਵਿੰਗ ਮਿਊਜ਼ਿਅਮ ਵਿਚਾਲੇ ਕਲ਼ਾ ਪ੍ਰੇਮੀਆਂ ਦੀ ਸ਼ਿਰਕਤ ਵਿੱਚ ਚੋਖਾ ਵਾਧਾ ਹੋਵੇਗਾ।
ਜ਼ਿਕਰਯੋਗ ਹੈ ਕਿ ਇਸ ਪ੍ਰਾਜੈਕਟ ਨੂੰ ਡਿਜ਼ਾਈਨ ਕਰਨ ਵਿੱਚ ਲਾਹਜ਼ਿਮੋ ਆਰਕੀਟੈਕਟਸ ਨੇ ਅਹਿਮ ਭੂਮਿਕਾ ਨਿਭਾਈ ਹੈ।

Install Punjabi Akhbar App

Install
×