ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅੱਜ ਕਿਹਾ ਕਿ ਭਾਰਤ ਨੂੰ ਸਿਰਫ ਅਮਨ ਨੂੰ ਯਕੀਨੀ ਕਰਨ ਲਈ ਹੀ ਨਹੀਂ ਬਲਕਿ ਆਪਣੀ ਖੇਤਰੀ ਅਖੰਡਤਾ ਦੀ ਸੁਰੱਖਿਆ ਲਈ ਮਜ਼ਬੂਤ ਰੱਖਿਆ ਬਲਾਂ ਦੀ ਜ਼ਰੂਰਤ ਹੈ। ਭਾਰਤੀ ਸੈਨਾ ਬਲਾਂ ਦੇ ਸਰਬੋਤਮ ਕਮਾਂਡਰ ਮੁਖਰਜੀ ਇਥੇ ਭਾਰਤੀ ਹਵਾਈ ਸੈਨਾ ਦੀਆਂ ਦੋ ਵਿਸ਼ੇਸ਼ ਇਕਾਈਆਂ ਨੂੰ ਪ੍ਰੈਜ਼ੀਡੇਂਸ਼ਿਅਲ ਸਟੈਂਡਰਡ ਜਾਂ ਕਲਰਸ ਨਾਲ ਸਨਮਾਨਿਤ ਕਰਨ ਤੋਂ ਬਾਅਦ ਬੋਲ ਰਹੇ ਸਨ। ਇਥੇ ਏਅਰਫੋਰਸ ਸਟੇਸ਼ਨ ‘ਤੇ ਆਪਣੇ ਭਾਸ਼ਣ ‘ਚ ਉਨ੍ਹਾਂ ਨੇ ਕਿਹਾ ਕਿ ਇਕ ਜ਼ਿੰਮੇਵਾਰ ਦੇਸ਼ ਹੋਣ ਦੇ ਨਾਤੇ, ਭਾਰਤ ਅਮਨ ਅਤੇ ਸਥਿਰਤਾ ਲਈ ਦ੍ਰਿੜ੍ਹਤਾ ਦੇ ਨਾਲ ਪ੍ਰਤੀਬੱਧ ਹੈ ਤੇ ਇਸ ਲਈ ਭਾਰਤ ਨੂੰ ਪ੍ਰਭਾਵੀ ਪ੍ਰਮਾਣੂ ਪ੍ਰਤੀਰੋਧਕ ਸਮਰੱਥਾ ਤੇ ਇਕ ਮਜ਼ਬੂਤ ਰੱਖਿਆ ਬਲ ਦੀ ਜ਼ਰੂਰਤ ਹੈ।