ਪਾਰਲੀਮੈਂਟ ਹਾਊਸ ਵਿਚਲੇ ਇੰਟਰਨੈਟ ਵਿੱਚ ਹੋਈ ਗੜਬੜੀ ਕਿਸੇ ਸਾਈਬਰ ਅਟੈਕ ਦਾ ਹਿੱਸਾ ਤਾਂ ਨਹੀਂ -ਚਲ ਰਹੀ ਪੜਤਾਲ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆ ਦੇ ਪਾਰਲੀਮੈਂਟ ਵਿੱਖੇ ਹੋਈ ਇੰਟਰਨੈਟ ਦੀ ਗੜਬੜੀ ਤੋਂ ਬਾਅਦ ਸਾਰੇ ਈ-ਮੇਲ ਅਕਾਉਂਟਾਂ ਦੇ ਨੈਟਵਰਕ ਬੰਦ ਕਰ ਦਿੱਤੇ ਗਏ ਹਨ ਅਤੇ ਮਾਹਿਰਾਂ ਦੀ ਟੀਮ ਇਸ ਗੱਲ ਦੀ ਪੜਤਾਲ ਕਰ ਰਹੀ ਹੈ ਕਿ ਬੀਤੇ ਦਿਨ ਹੋਈ ਗੜਬੜ ਕੋਈ ਆਈ. ਟੀ. ਦਾ ਇਸ਼ੂ ਹੈ ਅਤੇ ਇਹ ਕਿਤੇ ਕਿਸੇ ਸਾਈਬਰ ਅਟੈਕ ਜਾਂ ਫੇਰ ਹੈਕਿੰਗ ਦਾ ਕੋਈ ਹਿੱਸਾ ਤਾਂ ਨਹੀਂ ਹੈ…?
ਵਧੀਕ ਰੱਖਿਆ ਮੰਤਰੀ ਸ੍ਰੀ ਐਂਡ੍ਰਿਊ ਹੇਸਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਨਬਰਾ ਵਿਖੇ ਪਾਰਲੀਮੈਂਟ ਵਿੱਚ ਇੱਕ ਬਾਹਰੀ ਏਜੰਸੀ ਦੁਆਰਾ ਇੰਟਰਨੈਟ ਦੀ ਸੇਵਾ ਉਪਲੱਭਧ ਕਰਵਾਈ ਜਾਂਦੀ ਹੈ ਜੋ ਕਿ ਬੀਤੇ ਸ਼ਨਿਚਰਵਾਰ ਤੋਂ ਹੀ ਗੜਬੜੀ ਦੇ ਸੰਕੇਤਾਂ ਦੇ ਮੱਦੇਨਜ਼ਰ, ਫੌਰਨ ਬੰਦ ਦਿੱਤੀ ਗਈ ਸੀ ਅਤੇ ਸਾਰੇ ਸਿਸਟਮ ਹੀ ਇੱਕ ਦਮ ਬੰਦ ਕਰਨੇ ਪਏ ਸਨ ਪਰੰਤੂ ਪਬਲੀਕੇਸ਼ਨ ਅਤੇ ਰੇਡੀਉ ਨੂੰ ਚਾਲੂ ਹੀ ਰੱਖਿਆ ਗਿਆ ਹੈ।
ਦੇਸ਼ ਦੇ ਸਾਈਬਰ ਸੁਰੱਖਿਆ ਸੈਂਟਰ ਲਗਾਤਾਰ ਪਾਰਲੀਮੈਂਟ ਦੀਆਂ ਸੇਵਾਵਾਂ ਵਾਲੇ ਵਿਭਾਗ ਦੇ ਸੰਪਰਕ ਵਿੱਚ ਹਨ ਅਤੇ ਸਥਿਤੀਆਂ ਨੂੰ ਲਗਾਤਾਰ ਵਾਚਣ ਦੇ ਨਾਲ ਨਾਲ ਹਰ ਤਰ੍ਹਾਂ ਦੀ ਵਾਧੂ ਮਦਦ ਵੀ ਮੁਹੱਈਆ ਕਰਵਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਸੰਕੇਤ ਇਸ ਗੱਲ ਦੇ ਹਨ ਕਿ ਦੇਸ਼ ਨੂੰ ਕਦੇ ਵੀ ਆਪਣੀ ਸਾਈਬਰ ਸੁਰੱਖਿਆ ਨੂੰ ਅਣਗੌਲ਼ਿਆ ਨਹੀਂ ਕਰਨਾ ਚਾਹੀਦਾ ਅਤੇ ਇਸ ਉਪਰ ਲਗਾਤਾਰ ਪੈਨੀ ਨਜ਼ਰ ਰੱਖਣੀ ਚਾਹੀਦੀ ਹੈ। ਇਸੇ ਦੀ ਉਦਾਹਰਣ ਬੀਤੇ ਸ਼ਨਿਚਰਵਾਰ ਦੇਖਣ ਨੂੰ ਮਿਲੀ ਜਦੋਂ ਕਿ ਪਾਰਲੀਮੈਂਟ ਨੇ ਫੌਰਨ ਫੈਸਲਾ ਲੈਂਦਿਆਂ ਇੱਕ ਦਮ ਸਾਰੇ ਸਿਸਟਮ ਬੰਦ ਕਰ ਦਿੱਤੇ ਜਦੋਂ ਕਿ ਜੱਗ ਜਾਹਿਰ ਹੈ ਕਿ ਆਸਟ੍ਰੇਲੀਆ ਇੱਕ ਅਜਿਹਾ ਦੇਸ਼ ਹੈ ਜਿੱਥੇ ਕਿ ਹਰ ਕੰਮ ਹੀ ਕੰਪਿਊਟਰ ਅਤੇ ਇੰਟਰਨੈਟ ਦੀ ਮਦਦ ਨਾਲ ਆਨਲਾਈਨ ਤਰੀਕਿਆਂ ਦੇ ਨਾਲ ਹੀ ਕੀਤਾ ਜਾਂਦਾ ਹੈ।

Install Punjabi Akhbar App

Install
×