ਰਾਸ਼ਟਰਪਤੀ ਵਲੋਂ 8 ਭਾਰਤੀ ਸੰਗੀਤਕਾਰਾਂ ‘ਤੇ ਡਾਕ ਟਿਕਟਾਂ ਜਾਰੀ

stampslr

ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਅੱਜ 8 ਭਾਰਤੀ ਸੰਗੀਤਕਾਰਾਂ ਦੇ ਸਨਮਾਨ ਵਿਚ ਡਾਕ ਟਿਕਟਾਂ ਜਾਰੀ ਕੀਤੀਆਂ। ਇਹ ਡਾਕ ਟਿਕਟਾਂ ਪੰਡਿਤ ਰਵੀਸ਼ੰਕਰ, ਪੰਡਿਤ ਭੀਮਸੈਨ ਜੋਸ਼ੀ, ਡੀ. ਕੇ. ਪਟੱਮਲ, ਪੰਡਿਤ ਮੱਲਿਕਾਰਜੁਨ ਮੰਸੂਰ, ਗੰਗੂਬਾਈ ਹੰਗਲ, ਪੰਡਿਤ ਕੁਮਾਰ ਗੰਧਰਵ, ਉਸਤਾਦ ਵਿਲਾਇਤ ਖਾਨ ਤੇ ਉਸਤਾਦ ਅਲੀ ਅਕਬਰ ਖਾਨ  ਦੇ ਸਨਮਾਨ ਵਿਚ ਜਾਰੀ ਕੀਤੀਆਂ ਗਈਆਂ। ਰਾਸ਼ਟਰਪਤੀ ਭਵਨ ਵਿਚ ਕੀਤੇ ਗਏ ਇਕ ਸਮਾਰੋਹ ਦੌਰਾਨ ਰਾਸ਼ਟਰਪਤੀ ਨੇ ਕਿਹਾ ਕਿ ਉਹ ਸਮਕਾਲੀ ਭਾਰਤ ਦੇ ਮਹਾਨ ਸੰਗੀਤਕਾਰਾਂ ਨੂੰ ਸ਼ਰਧਾਂਜਲੀ ਦੇ ਕੇ ਉਨ੍ਹਾਂ ਦੇ ਜੀਵਨ, ਕੰਮ ਤੇ ਬੇਜੋੜ ਵਿਰਾਸਤ ਦਾ ਗੁਣਗਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ 8 ਸੰਗੀਤਕਾਰ ਸੰਗੀਤ ਦੀ ਦੁਨੀਆਂ ਦੇ ਇਤਿਹਾਸ ਦੇ ਵੱਡੇ ਸਿਤਾਰਿਆਂ ਵਿਚ ਸ਼ੁਮਾਰ ਹਨ।