ਡਾਕ ਵਿਭਾਗ ਵੱਲੋਂ ਤਰਨਤਾਰਨ ਵਿਖੇ ਏ.ਟੀ.ਐੱਮ. ਸੇਵਾ ਸ਼ੁਰੂ

ttphotopawan01ਮੁੱਖ ਡਾਕ ਘਰ ਤਰਨਤਾਰਨ ਵਿਖੇ ਅੱਜ ਨਵੀਂ ਏ.ਟੀ.ਐੱਮ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ ਸ. ਬਖਤਾਵਰ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸ੍ਰੀ ਜੇਠਮਲ ਝਿੰਗਰ ਸੀਨੀਅਰ ਸੁਪਰਡੈਂਟ ਡਾਕ ਆਫਿਸ ਡਵੀਜ਼ਨ ਅੰਮ੍ਰਿਤਸਰ ਵੀ ਹਾਜ਼ਰ ਸਨ। ਇਸ ਮੌਕੇ ਡਾਕ ਵਿਭਾਗ ਦੇ ਅਧਿਕਾਰੀ ਸ੍ਰੀ ਜੇਠਮਲ ਨੇ ਕਿਹਾ ਕਿ ਇਹ ਅੰਮ੍ਰਿਤਸਰ ਡਵੀਜ਼ਨ ਦੀ ਡਾਕ ਵਿਭਾਗ ਵੱਲੋਂ ਤੀਸਰੀ ਏ.ਟੀ.ਐੱਮ. ਹੈ ਜਦਕਿ ਇਹ ਤਰਨਤਾਰਨ ਸ਼ਹਿਰ ਵਿਖੇ ਡਾਕ ਵਿਭਾਗ ਦੀ ਇਹ ਪਹਿਲੀ ਏ.ਟੀ.ਐੱਮ. ਹੈ। ਉਨ੍ਹਾਂ ਕਿਹਾ ਕਿ ਡਾਕ ਵਿਭਾਗ ਦੀ ਇਸ ਏ.ਟੀ.ਐੱਮ. ਸ਼ੁਰੂ ਹੋਣ ਨਾਲ ਲੋਕਾਂ ਨੂੰ ਵੱਡਾ ਲਾਭ ਪਹੁੰਚੇਗਾ।

Install Punjabi Akhbar App

Install
×