ਰਾਜ ਦੀ ਅਰਥ ਵਿਵਸਥਾ ਚੜਾਈ ਵੱਲ ਨੂੰ, ਹੌਂਸਲੇ ਬੁਲੰਦ -ਡੋਮਿਨਿਕ ਪੈਰੋਟੈਟ

ਨਿਊ ਸਾਊਥ ਵੇਲਜ਼ ਦੇ ਖ਼ਜ਼ਾਨਾ ਮੰਤਰੀ ਨੇ ਰਾਜ ਦੀ ਅਰਥ ਵਿਵਸਥਾ ਬਾਰੇ ਗੱਲ ਕਰਦਿਆਂ ਦੱਸਿਆ ਹੈ ਕਿ 2020 ਦੇ ਸ਼ਾਕ ਤੋਂ ਬਾਅਦ ਬੇਸ਼ੱਕ ਅਰਥ ਵਿਵਸਥਾ ਡਗਮਗਾ ਗਈ ਸੀ ਪਰੰਤੂ ਇਸ ਤੋਂ ਬਾਅਦ ਸਰਕਾਰ ਦੀ ਸਹੀ ਸੋਚ ਅਤੇ ਉਸਾਰੂ ਨੀਤੀਆਂ ਦੀ ਬਦੌਲਤ, ਹੁਣ, ਅੱਧੇ ਸਾਲ ਉਪਰ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਰਾਜ ਦੀ ਅਰਥ ਵਿਵਸਥਾ ਮੁੜ ਤੋਂ ਉਪਰ ਵੱਲ ਨੂੰ ਜਾ ਰਹੀ ਹੈ ਅਤੇ ਹੌਂਸਲੇ ਬੁਲੰਦ ਹੋਣ ਕਾਰਨ ਇਸਨੂੰ ਹੋਰ ਵੀ ਜ਼ਿਆਦਾ ਤਾਕਤ ਮਿਲ ਰਹੀ ਹੈ। ਸਰਕਾਰ ਵੱਲੋਂ ਅਰਥ ਵਿਵਸਥਾ ਦੇ ਸਾਰੇ ਦਰਵਾਜ਼ਿਆਂ ਨੂੰ ਖੋਲ੍ਹਣਾ, ਹੋਰ ਰਾਜਾਂ ਨਾਲ ਕੋਵਿਡ-19 ਕਾਰਨ ਲਗਾਈਆਂ ਗਈਆਂ ਪਾਬੰਧੀਆਂ ਵਿੱਚ ਰਿਆਇਤਾਂ ਦੇਣਾ, ਅਤੇ ਹੁਣ ਪਹਿਲੀ ਕੋਵਿਡ-19 ਦੀ ਵੈਕਸੀਨੇਸ਼ਨ ਦਾ ਸਹੀਬੱਧ ਤਰੀਕਿਆਂ ਦੇ ਨਾਲ ਜਨਤਕ ਤੌਰ ਤੇ ਵਿਤਰਣ ਆਦਿ ਕਈ ਗੱਲਾਂ ਹਨ ਜਿਨ੍ਹਾਂ ਨਾਲ ਰਾਜ ਦੀ ਅਰਥ ਵਿਵਸਥਾ ਨੂੰ ਉਸਾਰੂ ਹੁੰਗਾਰੇ ਮਿਲ ਰਹੇ ਹਨ ਅਤੇ ਗੱਡੀ ਮੁੜੀ ਲੀਹਾਂ ਉਪਰ ਦੌੜਨ ਲੱਗ ਪਈ ਹੈ।
ਉਨ੍ਹਾਂ ਨੇ ਦੱਸਿਆ ਕਿ ਜਦੋਂ ਕਰੋਨਾ ਬਿਮਾਰੀ ਦਾ ਜ਼ੌਰ ਆਪਣੇ ਪੂਰ ਚਰਮ ਉਪਰ ਸੀ ਤਾਂ ਰਾਜ ਅੰਦਰ ਬਹੁਤ ਜ਼ਿਆਦਾ ਮਾਤਰਾ ਵਿੱਚ ਰੌਜ਼ਗਾਰ ਛੁੱਟ ਚੁਕੇ ਸਨ ਜੋ ਕਿ ਹੁਣ 80% ਤੱਕ ਮੁੜ ਤੋਂ ਚਾਲੂ ਹੋ ਚੁਕੇ ਹਨ ਅਤੇ ਸਰਕਾਰ ਦੀਆਂ ਉਸਾਰੂ ਨੀਤੀਆਂ ਕਾਰਨ ਅਜਿਹੇ ਸਮਿਆਂ ਅੰਦਰ ਵੀ ਲੋਕਾਂ ਦੀ ਪੂਰਨ ਤੌਰ ਤੇ ਮਦਦ ਕੀਤੀ ਗਈ ਹੈ ਅਤੇ ਅਦਾਰਿਆਂ ਨੂੰ ਮੁੜ ਤੋਂ ਲੀਹਾਂ ਉਪਰ ਲਿਆਉਣ ਵਾਸਤੇ ਮਾਲੀ ਅਤੇ ਹੋਰ ਸੁਵਿਧਾਵਾਂ ਆਦਿ ਨਾਲ ਮਦਦ ਕਰਕੇ ਮੁੜ ਤੋਂ ਸੁਰਜੀਤ ਕੀਤਾ ਗਿਆ ਹੈ।
ਜ਼ਿਕਰਯੋਗ ਇਹ ਵੀ ਹੈ ਕਿ ਰਾਜ ਅੰਦਰ ਘਾਟੇ ਦੀ ਦਰ ਦਾ ਅਨਮਾਨ, 2020-21 ਦੌਰਾਨ 2.7 ਬਿਲੀਅਨ ਦਾ ਸੁਧਾਰ ਕਰਕੇ 16 ਬਿਲੀਅਨ ਡਾਲਰ ਤੋਂ 13.3 ਬਿਲੀਅਨ ਡਾਲਰ ਤੇ ਲਾਇਆ ਜਾ ਰਿਹਾ ਹੈ ਅਤੇ ਇਸੇ ਕਾਰਨ ਸਾਰਿਆਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਹਾਲੇ ਵੀ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਅਜਿਹੇ ਹਨ ਜੋ ਕਿ ਆਪਣੇ ਕੰਮ-ਧੰਦਿਆਂ ਨੂੰ ਗੁਆ ਵੇ ਬੈਠੇ ਹਨ ਅਤੇ ਸਰਕਾਰ ਹੁਣ ਉਨ੍ਹਾਂ ਬਾਰੇ ਵੀ ਸੋਚ ਰਹੀ ਹੈ ਕਿਉਂਕਿ ਸਰਕਾਰ ਨੇ ਹੋਰ 107 ਬਿਲੀਅਨ ਡਾਲਰਾਂ ਦੇ ਨਿਵੇਸ਼ ਨੂੰ ਵੀ ਉਲੀਕਿਆ ਹੈ ਤਾਂ ਜੋ ਨਵੇਂ ਰੌਜ਼ਗਾਰ ਦੇ ਸਾਧਨ ਮੁਹੱਈਆ ਕਰਵਾਏ ਜਾ ਸਕਣ।
ਉਨ੍ਹਾਂ ਨੇ ਘਰਾਂ ਆਦਿ ਦੀ ਖਰੀਦੋ-ਫ਼ਰੋਖ਼ਤ ਸਮੇਂ ਲਗਾਈ ਜਾਣ ਵਾਲੀ ਸਟੈਂਪ ਡਿਊਟੀ ਵਿੱਚ ਵੀ ਬਦਲਾਅ ਦੇ ਆਸਾਰ ਦੱਸੇ ਹਨ ਅਤੇ ਕਿਹਾ ਹੈ ਕਿ ਸਰਕਾਰ ਹੁਣ ਇਸ ਖੇਤਰ ਵਿੱਚ ਵੀ ਅਜਿਹੇ ਕਦਮ ਚੁੱਕੇਗੀ ਜਿਸ ਨਾਲ ਕਿ ਆਮ ਲੋਕਾਂ ਨੂੰ ਘਰਾਂ ਵਿੱਚ ਵੇਚ ਅਤੇ ਖਰੀਦ ਸਮੇਂ ਜ਼ਿਆਦਾ ਸਟੈਂਪ ਡਿਊਟੀਆਂ ਦੀ ਅਦਾਇਗੀ ਨਾ ਕਰਨੀ ਪਵੇ ਅਤੇ ਇਸ ਵਾਸਤੇ ਲੋਕਾਂ ਕੋਲੋਂ ਫੀਡਬੈਕ ਵੀ ਲਈ ਜਾ ਰਹੀ ਹੈ ਅਤੇ ਇਸ ਫੀਡਬੈਕ ਵਾਸਤੇ ਮਾਰਚ ਦੇ ਵਿਚਕਾਰ ਦੀਆਂ ਤਾਰੀਖਾਂ ਦਾ ਸਮਾਂ ਨੀਯਤ ਕੀਤਾ ਗਿਆ ਹੈ। ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀਆਂ ਵੈਬਸਾਈਆਂ Half-Yearly Review here ਅਤੇ proposed stamp duty reforms and have your say here.  ਉਪਰ ਜਾ ਕੇ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×