
(ਦ ਏਜ ਮੁਤਾਬਿਕ) ਪੁਰਤਗਾਲ ਤੇ ਰਾਸ਼ਟਰਪਤੀ ਮਾਰਸਿਲੋ ਰੈਬੈਲੋ ਨੇ ਦੇਸ਼ ਅੰਦਰ ਵੱਧ ਰਹੇ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਨੂੰ ਦੇਖਦਿਆਂ ਹੋਇਆਂ ਦੇਸ਼ ਅੰਦਰ ਆਪਾਤਕਾਲੀਨ ਸਥਿਤੀ ਲਗਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਕੋਵਿਡ-19 ਦੇ ਮਾਮਲਿਆਂ ਨੂੰ ਠੱਲ੍ਹ ਪਾਈ ਜਾ ਸਕੇ ਅਤੇ ਇਹ ਭਿਆਨਕ ਬਿਮਾਰੀ ਹੋਰਨਾਂ ਦੇਸ਼ਾਂ ਵਾਂਗ ਇੱਥੇ ਜ਼ਿਆਦਾ ਭਿਆਨਕ ਰੂਪ ਨਾ ਦਿਖਾ ਸਕੇ। 10 ਮਿਲੀਅਨ ਤੋਂ ਥੋੜ੍ਹੀ ਵੱਧ ਆਬਾਦੀ ਵਾਲੇ ਇਸ ਯੂਰਪੀਆਈ ਦੇਸ਼ ਅੰਦਰ ਹਾਲੇ ਤੱਕ 146,847 ਕਰੋਨਾ ਦੇ ਪ੍ਰਮਾਣਿਕ ਮਾਮਲੇ ਦਰਜ ਹੋਏ ਹਨ ਅਤੇ ਇਸ ਭਿਆਨਕ ਬਿਮਾਰੀ ਤੋਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ 2,590 ਹੈ। ਬੀਤੇ ਦਿਨੀਂ ਇੱਥੇ ਦਰਜ ਹੋਣ ਵਾਲੇ ਕਰੋਨਾ ਦੇ ਦਿਨ-ਪ੍ਰਤੀਦਿਨ ਦੇ ਆਂਕੜਿਆਂ ਵਿਚ ਕਾਫੀ ਉਛਾਲ ਆਇਆ ਅਤੇ ਇਹ ਗਿਣਤੀ 4,656 ਤੇ ਪਹੁੰਚ ਗਈ ਜਿਸ ਦੇ ਮੱਦੇਨਜ਼ਰ ਰਾਸ਼ਟਰਪਤੀ ਨੇ ਉਕਤ ਫੈਸਲਾ ਕਰਨ ਦੀ ਤਿਆਰੀ ਵਿੱਢ ਲਈ ਹੈ। ਸਰਕਾਰ ਨੇ ਇਸ ਦੀ ਸ਼ੁਰੂਆਤ ਕਰਦਿਆਂ ਲੋਕਾਂ ਨੂੰ ਸਭ ਤੋਂ ਪਹਿਲਾਂ ਇਹ ਦੱਸਿਆ ਹੈ ਕਿ ਘਰਾਂ ਆਦਿ ਵਿੱਚ ਰਹਿਣਾ ਅਤੇ ਕਰੋਨਾ ਤੋਂ ਬਚਾਉ ਦੇ ਉਪਾਅ ਅਪਣਾਉਣ ਲਈ ਕੋਈ ਜ਼ਬਰਦਸਤੀ ਕਾਨੂੰਨ ਜਾਂ ਨਿਯਮ ਦੀ ਥਾਂ ਤੇ ਅਸੀਂ ਇਸਨੂੰ ਆਪਣਾ ਮੌਲਿਕ ਅਤੇ ਜੈਵਿਕ ਫ਼ਰਜ਼ ਬਣਾ ਰਹੇ ਹਾਂ ਤਾਂ ਕਿ ਅਸੀਂ ਇਸ ਭਿਆਨਕ ਬਿਮਾਰੀ ਦੀ ਚਪੇਟ ਵਿੱਚ ਨਾ ਆ ਸਕੀਏ। 121 ਮਿਊਨਿਸਪੈਲਟੀ ਖੇਤਰਾਂ (ਲਿਸਬਨ ਅਤੇ ਪੋਰਟੋ) ਵਿੱਚ ਹਾਲ ਦੀ ਘੜੀ ਸਕੂਲਾਂ, ਕੰਮ-ਧੰਦਿਆਂ ਅਤੇ ਸ਼ਾਪਿੰਗ ਸੈਂਟਰਾਂ ਨੂੰ ਅਹਿਤਿਆਦਨ ਕਾਰਗੁਜ਼ਾਰੀਆਂ ਮੁਤਾਬਿਕ ਖੁੱਲ੍ਹਾ ਰੱਖਿਆ ਗਿਆ ਹੈ ਪਰੰਤੂ ਬਾਕੀਆਂ ਨੂੰ ਘਰਾਂ ਅੰਦਰ ਰਹਿਣ ਦੀਆਂ ਹੀ ਹਦਾਇਤਾਂ ਜਾਰੀ ਹਨ। ਆਪਾਤਕਾਲੀਨ ਸਥਿਤੀ ਸਿਰਫ ਉਦੋਂ ਹੀ ਲਾਗੂ ਕੀਤੀ ਜਾਵੇਗੀ ਜਦੋਂ ਕਿ ਬਹੁਤ ਜ਼ਿਆਦਾ ਜ਼ਰੂਰੀ ਸਮਝੀ ਜਾਵੇਗੀ।