ਚੀਨ ਦੀ ਕੰਪਨੀ ਨੂੰ ਪੋਰਟ ਆਫ ਡਾਰਵਿਨ, 99 ਸਾਲਾਂ ਲੀਜ਼ ਤੇ ਦਿੱਤੇ ਜਾਣ ਦਾ ਮਾਮਲਾ ਗਰਮਾਇਆ

ਕੌਮੀ ਪੱਧਰ ਦੀ ਸੁਰੱਖਿਆ ਕਮੇਟੀ ਵੱਲੋਂ ਚੁੱਕੇ ਗਏ ‘ਚੀਨੀ ਕੰਪਨੀ ਨੂੰ ਪੋਰਟਾ ਆਫ ਡਾਰਵਿਨ ਦੀ ਲੀਜ਼’ ਸਬੰਧੀ ਮੁੱਦੇ ਤਹਿਤ, ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਸਾਲ 2015 ਵਿੱਚ ਹੋਏ ਇੱਕ ਸਮਝੌਤੇ -ਜਿਸ ਦੇ ਤਹਿਤ ਚੀਨ ਦੀ ਇੱਕ ਕੰਪਨੀ ਨੂੰ ਪੋਰਟ ਆਫ ਡਾਰਵਿਨ, 506 ਮਿਲੀਅਨ ਡਾਲਰ ਦੀ ਕੀਮਤ ਤਹਿਤ, 99 ਸਾਲਾ ਲੀਜ਼ ਉਪਰ ਦਿੱਤੇ ਜਾਣ ਬਾਰੇ ਛਿੜੀ ਬਹਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਡੀਲ ਤਤਕਾਲੀਨ ਟੈਰਿਟਰੀ ਦੀ ਸਰਕਾਰ ਨੇ ਕੀਤੀ ਸੀ ਅਤੇ ਉਸ ਵਕਤ ਇਹ ਲੀਜ਼ ਚੀਨ ਦੀ ਕੰਪਨੀ ਲੈਂਡਬ੍ਰਿਜ ਨੇ ਬਾਕਾਇਦਾ ਬੋਲੀ ਲਗਾ ਕੇ ਇਸ ਨੂੰ ਆਪਣੇ ਪੱਖ ਵਿੱਚ ਕੀਤਾ ਸੀ ਅਤੇ ਹੁਣ ਸੁਰੱਖਿਆ ਦੇ ਮੱਦੇਨਜ਼ਰ, ਅਤੇ ਬੀਜ਼ਿੰਗ ਅਤੇ ਕੈਨਬਰਾ ਦੇ ਬਦਲੇ ਹੋਏ ਰਿਸ਼ਤਿਆਂ ਆਦਿ ਨੂੰ ਦੇਖਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਡੀਲ ਨੂੰ ਫੌਰੀ ਤੌਰ ਤੇ ਰੱਦ ਕੀਤਾ ਜਾਵੇ। ਇਸ ਵਿੱਚ ਸੁਰੱਖਿਆ ਮੰਤਰਾਲੇ ਨੇ ਆਪਣੀ ਰਿਪੋਰਟ ਦਿੱਤੀ ਹੈ ਅਤੇ ਸਾਫ ਤੌਰ ਤੇ ਕਿਹਾ ਹੈ ਕਿ ਇਸ ਡੀਲ ਰਾਹੀਂ ਆਸਟ੍ਰੇਲੀਆ ਨੂੰ ਕਿਸੇ ਪਾਸਿਉਂ ਵੀ ਕੋਈ ਖ਼ਤਰੇ ਦੀ ਸੰਭਾਵਨਾ ਨਹੀਂ ਹੈ।
ਇਸ ਬਾਬਤ ਸੁਰੱਖਿਆ ਮੰਤਰੀ ਪੀਟਰ ਡਟਨ ਨੇ ਵੀ ਕਿਹਾ ਕਿ ਬੇਸ਼ੱਕ ਚੀਨ ਨਾਲ ਆਸਟ੍ਰੇਲੀਆ ਦੇ ਰਾਜਨੀਤਿਕ ਰਿਸ਼ਤਿਆਂ ਵਿੱਚ ਵਿਗਾੜ ਪਿਆ ਹੋਇਆ ਹੈ ਪਰੰਤੂ ਅਜਿਹੀ ਕੋਈ ਵੀ ਗੱਲ ਨਹੀਂ ਦਿਖਾਈ ਦਿੰਦੀ ਜਿੱਥੇ ਕਿ ਸਾਡੇ ਦੇਸ਼ ਦੀ ਸੁਰੱਖਿਆ ਆਦਿ ਨੂੰ ਕੋਈ ਖ਼ਤਰਾ ਹੋਵੇ, ਇਸ ਲਈ ਇਸ ਡੀਲ ਨੂੰ ਰੱਦ ਕਰਨ ਦਾ ਕੋਈ ਵੀ ਸਵਾਲ ਹੀ ਪੈਦਾ ਨਹੀਂ ਹੁੰਦਾ।
ਵੈਸੇ ਸਰਕਾਰ ਹਾਲੇ ਵੀ ਇਸ ਮਾਮਲੇ ਨੂੰ ਪੂਰਨ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਸਥਿਤੀਆਂ ਉਪਰ ਪੂਰਨ ਤੌਰ ਤੇ ਨਜ਼ਰ ਬਣਾਏ ਬੈਠੀ ਹੈ।

Install Punjabi Akhbar App

Install
×