ਪੋਰਟ ਮੈਕਕੁਆਇਰ ਦੀਆਂ ਦੋ ਔਰਤਾਂ ਨੂੰ ਬੁਸ਼ ਫਾਇਰ ਅਤੇ ਕੋਵਿਡ 19 ਵੈਲਫੇਅਰ ਸਕੀਮਾਂ ਵਿਚ ਫਰਾਡ ਕਾਰਨ ਗ੍ਰਿਫਤਾਰ

(ਐਸ.ਬੀ.ਐਸ.) ਨਿਊ ਸਾਊਥ ਵੇਲਜ਼ ਦੇ ਪੋਰਟ ਮੈਕਕੁਆਇਰ ਦੀਆਂ ਦੋ ਔਰਤਾਂ ਨੂੰ ਬੁਸ਼ ਫਾਇਰ ਅਤੇ ਕੋਵਿਡ 19 ਵੈਲਫੇਅਰ ਸਕੀਮਾਂ ਵਿਚ 27,000 ਡਾਲਰਾਂ ਦੇ ਫਰਾਡ ਕਾਰਨ ਗ੍ਰਿਫਤਾਰ ਕੀਤਾ ਗਿਆ ਹੈ। ਇਲਜ਼ਾਮ ਸਾਬਿਤ ਹੋਣ ਤੇ ਉਨਾ੍ਹਂ ਨੂੰ 10 ਸਾਲ ਤੱਕ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਇਹ ਔਰਤਾਂ ਮਹਿਜ਼ 24 ਅਤੇ 27 ਸਾਲਾਂ ਦੀਆਂ ਹਨ ਅਤੇ ਇਨਾ੍ਹਂ ਨੂੰ ਪਹਿਲਾਂ ਬੁਸ਼ ਫਾਇਰ ਅਤੇ ਹੁਣ ਕੋਵਿਡ 19 ਦੇ ਚਲਦਿਆਂ ਗਲਤ ਅਰਜ਼ੀਆਂ ਅਤੇ ਕਲੇਮ ਦਾਇਰ ਕਰਨ ਕਰਕੇ ਆਸਟ੍ਰੇਲੀਆਈ ਸੇਵਾਵਾਂ ਵੱਲੋਂ ਪ੍ਰਮਾਣਿਤ ਕੀਤਾ ਗਿਆ ਅਤੇ ਫੇਰ ਆਸਟ੍ਰੇਲੀਆਈ ਫੈਡਰਲ ਪੁਲਿਸ ਅਤੇ ਨਿਊ ਸਾਊਥ ਵੇਲਜ਼ ਪੁਲਿਸ ਨੂੰ ਸੋਂਪ ਦਿੱਤਾ ਗਿਆ। ਉਕਤ ਔਰਤਾਂ ਨੇ ਆਪਣੀਆਂ 25 ਫਰਜ਼ੀ ਪਹਿਚਾਣ ਪੱਤਰ ਬਣਾਏ ਹੋਏ ਸਨ ਅਤੇ ਇਨਾ੍ਹਂ ਦੀ ਮਦਦ ਨਾਲ ਉਹ ਸਾਰੇ ਕਲੇਮ ਕਰ ਰਹੀਆਂ ਸਨ।

Install Punjabi Akhbar App

Install
×