ਪੋਰਟ ਕੈਂਬਲਾ ਵਿਚਲੀ ਫਰਨਸ ਦੇ ਨਵੀਨੀਕਰਣ ਲਈ 700 ਮਿਲੀਅਨ ਡਾਲਰ

ਨਿਊ ਸਾਊਥ ਵੇਲਜ਼ ਰਾਜ ਦੇ ਪਲਾਨਿੰਗ ਅਤੇ ਜਨਤਕ ਥਾਂਵਾਂ ਦੇ ਮੰਤਰੀ ਸ੍ਰੀ ਰਾਬ ਸਟੋਕਸ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਰਾਜ ਸਰਕਾਰ ਨੇ ਪੋਰਟ ਕੈਂਬਲਾ ਸਟੀਲਵਰਕਸ ਦੀ ਪੁਰਾਣੀ ਫਰਨਸ -ਜੋ ਕਿ ਸਾਲ 2026 ਵਿੱਚ ਸੇਵਾ ਮੁੱਕਤ ਹੋ ਜਾਣੀ ਹੈ, ਦੇ ਬਦਲ ਵਿੱਚ ਨਵੀਂ ਫਰਸਨ ਲਗਾਉਣ ਲਈ 700 ਮਿਲੀਅਨ ਡਾਲਰਾਂ ਦਾ ਪ੍ਰਾਵਧਾਨ ਕੀਤਾ ਹੈ ਅਤੇ ਇਸ ਨਾਲ ਇਲਵਾਰਾ ਖੇਤਰ ਵਿੱਚ 1000 ਨਵੇਂ ਰੌਜ਼ਗਾਰ ਵੀ ਮੁਹੱਈਆ ਹੋਣਗੇ।
ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਜਿੱਥੇ ਨਵੀਨਤਮ ਅਤੇ ਆਧੁਨਿਕ ਮਸ਼ਿਨਰੀ ਦੀ ਸਥਾਪਨਾ ਹੋਵੇਗੀ ਉਥੇ ਹੀ ਬਹੁਤ ਸਾਰੇ ਲੋਕਾਂ ਨੂੰ ਇਸ ਨਾਲ ਰੌਜ਼ਗਾਰ ਅਤੇ ਹੋਰ ਸਿੱਧੇ ਅਤੇ ਅਸਿੱਧੇ ਤੌਰ ਤੇ ਲਾਭ ਪ੍ਰਾਪਤ ਹੋਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਆਸਟ੍ਰੇਲੀਆਈ ਬਾਜ਼ਾਰ ਅੰਦਰ ਲੋੜੀਂਦੇ 3 ਮਿਲੀਅਨ ਟਨ ਲੋਹੇ ਵਾਸਤੇ 60% ਮਾਲ ਤਾਂ ਉਕਤ ਪ੍ਰਾਜੈਕਟ ਰਾਹੀਂ ਹੀ ਤਿਆਰ ਕੀਤਾ ਜਾਂਦਾ ਹੈ ਜਿਹੜਾ ਕਿ ਸੜਕਾਂ, ਰੇਲਵੇਅ ਅਤੇ ਹੋਰ ਉਦਿਯੋਗਿਕ ਇਕਾਈਆਂ ਲਈ ਵਰਤਿਆ ਜਾਂਦਾ ਹੈ। ਇਸ ਨਾਲ ਰਾਜ ਸਰਕਾਰ ਦੀ ਅਰਥ ਵਿਵਸਥਾ ਵਿੱਚ ਹਰ ਸਾਲ 10.3 ਬਿਲੀਅਨ ਡਾਲਰਾਂ ਦਾ ਯੋਗਦਾਨ ਵੀ ਪਾਇਆ ਜਾਂਦਾ ਹੈ।

Install Punjabi Akhbar App

Install
×