ਵੇਟਿਕਨ ਸਿਟੀ ਵਿੱਚ ਇੱਕ ਔਰਤ ਦੁਆਰਾ ਆਪਣੇ ਵੱਲ ਖਿੱਚਣ ਉੱਤੇ ਪੋਪ ਫਰਾਂਸਿਸ ਦੇ ਉਸਦੇ ਹੱਥ ਉੱਤੇ ਥੱਪੜ ਮਾਰਨ ਦਾ ਵੀਡੀਓ ਸਾਹਮਣੇ ਆਇਆ ਹੈ। ਪੋਪ ਫਰਾਂਸਿਸ ਸੇਂਟ ਪੀਟਰਸ ਸਕਵਾਇਰ ਵਿੱਚ ਲੋਕਾਂ ਨਾਲ ਹੱਥ ਮਿਲਾਉਦੇ ਹੋਏ ਅੱਗੇ ਵੱਧ ਰਹੇ ਸਨ, ਉਸੀ ਦੌਰਾਨ ਇਹ ਘਟਨਾ ਵਾਪਰੀ। ਹਾਲਾਂਕਿ, ਪੋਪ ਫਰਾਂਸਿਸ ਨੂੰ ਆਪਣੇ ਵੱਲ ਖਿੱਚਦਿਆਂ ਹੋਇਆਂ ਉਕਤ ਮਹਿਲਾ ਕੀ ਕਹਿ ਰਹੀ ਸੀ, ਇਹ ਸਪੱਸ਼ਟ ਨਹੀਂ ਹੈ।