ਪ੍ਰੀਖਿਆ ਫੀਸ ਦੇ ਇੰਤਜਾਮ ਲਈ ਗਰੀਬ ਵਿਦਿਆਰਥੀ ਦਿਹਾੜੀਆਂ ਕਰਨ ਲਈ ਮਜ਼ਬੂਰ 

08 kultar s sandhwan mla kotkapura

ਫਰੀਦਕੋਟ 8 ਸਤੰਬਰ — ਅਸੀਂ ਲੰਬੇ ਸਮੇਂ ਤੋਂ ਸੁਣਦੇ ਆ ਰਹੇ ਹਾਂ ਕਿ ਭਾਰਤ ਦੇਸ਼ ਇੱਕ ਲੋਕਤੰਤਰੀ ਦੇਸ਼ ਹੈ ,ਜੇਕਰ ਲੋਕਤੰਤਰੀ ਸਰਕਾਰ ਦੇ ਮੁੱਢਲੇ ਫਰਜ਼ਾਂ ਦੀ ਗੱਲ ਕਰੀਏ ਤਾਂ ਦੇਸ਼ ਦੇ ਨਾਗਰਿਕਾਂ ਲਈ ਸਿੱਖਿਆ ਦਾ ਅਧਿਕਾਰ ਇੱਕ ਮੁੱਢਲਾ ਤੇ ਬੁਨਿਆਦੀ ਅਧਿਕਾਰ ਹੈ॥ ਜੇਕਰ ਸਾਰੇ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਇੱਕ ਪਾਸੇ ਰੱਖ ਕੇ ਕੇਵਲ ਪੰਜਾਬ ਸਰਕਾਰ ਦੀ ਸਿੱਖਿਆ ਪ੍ਰਤੀ ਨੀਤੀਆਂ ਦੀ ਗੱਲ ਕਰੀਏ ਤਾਂ ਸਰਕਾਰੀ ਸਕੂਲਾਂ ਦੀ ਸਿੱਖਿਆ ਵੀ ਮੱਧ ਵਰਗ ਤੇ ਕਿਰਤੀ ਵਰਗ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ, ਕਿਉਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਤਾਜ਼ਾ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਾਲ 2019-20 ਦੀ ਮ੍ਰੈਟਿਕ ਕਲਾਸ ਦੀ ਇਕੱਲੀ ਪ੍ਰੀਖਿਆ ਫੀਸ ਹੀ 1300 ਰੁਪਏ ਤੋਂ ਵਧਾ ਕਿ 1800 ਰੁਪਏ ਕਰ ਦਿੱਤੀ ਗਈ ਹੈ,ਜੋ ਕਿ ਦੋ-ਤਿੰਨ ਸੌ ਰੁਪੈ ਦਿਹਾੜੀ ਕਮਾਉਣ ਵਾਲੇ ਪਰਿਵਾਰ ਭਰਨ ਤੋਂ ਅਸਮਰੱਥ ਹਨ।

ਇਸ ਤੇ ਅਫਸੋਸ ਜ਼ਾਹਿਰ ਕਰਦਿਆਂ ਆਮ ਆਦਮੀ ਪਾਰਟੀ ਦੇ ਵਿਧਾਨਕਾਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਨਾਂ ਦੇ ਧਿਆਨ ਚ ਆਇਆ ਹੈ ਕਿ ਵਿਦਿਆਰਥੀਆਂ ਤੋਂ ਸੈਂਸਨ ਦੇ ਸ਼ੁਰੂਆਤ ਵਿੱਚ 240 ਰੁਪਏ ਮੇਲਗਾਮੇਮੀਟਿਡ ਫੰਡ ਅਤੇ 72 ਰੁਪਏ ਲੜਕਿਆਂ ਅਤੇ 40 ਰੁਪਏ ਲੜਕੀਆਂ ਤੋ ਮਹੀਨਾਵਾਰ ਫੀਸ ਹਾਸਲ ਕੀਤੀ ਜਾ ਰਹੀ ਹੈ। ਜੇਕਰ ਇੱਕ ਬੱਚੇ ਦੇ ਸਲਾਨਾ ਖਰਚ ਦੀ ਗੱਲ ਕਰੀਏ ਤਾਂ ਇਹ ਕਰੀਬ 3000 ਰੁਪਏ ਜਾਂਦਾ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਦੇ 2018- 19 ਦੇ ਸੈਸ਼ਨ ਦੀ ਗੱਲ ਕਰੀਏ ਤਾਂ ਮ੍ਰੈਟਿਕ ਪ੍ਰਰਿਖਿਆਂ ਵਿੱਚ 317387 ਕੁੱਲ ਬੱਚੇ ਬੈਠੇ ਤੇ ਇਸ ਸਾਲ ਦਾ ਵੀ ਜੇਕਰ ਇਹੀ ਅੰਕੜਾ ਮੰਨ ਲਿਆ ਜਾਵੇ ਤਾ ਏਨੇ ਬੱਚੇ ਪ੍ਰੀਖਿਆਂ ਵਿੱਚ ਬੈਠਣਗੇ ਤਾਂ ਇਨਾਂ ਦਾ ਕੁੱਲ ਖਰਚ 89 ਕਰੋੜ ਦੇ ਕਰੀਬ ਬਣਦਾ ਹੈ। ਜੇਕਰ ਸਰਕਾਰ ਦੇ ਖਰਚਿਆਂ ਦਾ ਦੂਸਰਾ ਪੱਖ ਵੇਖਿਆ ਜਾਵੇ ਤਾਂ ਇੱਕ ਵਿਧਾਇਕ ਦੀ ਸੁਰਿੱਖਿਆ ਤੇ ਹੋਰ ਸਹੂਲਤਾਂ ਦਾ ਖਰਚ ਲਗਭਗ 70 ਲੱਖ ਦੇ ਕਰੀਬ ਬਣਦਾ ਹੈ ਤੇ ਕੈਬਨਿਟ ਮੰਤਰੀ ਦਾ ਖਰਚ 1.5 ਕਰੋੜ ਦੇ ਕਰੀਂਬ ਜਾਂਦਾ ਹੈ। ਇਹ ਸਾਰੀਆਂ ਸਹੂਲਤਾਂ ਉਨਾਂ ਲੋਕਾਂ ਦੇ ਟੈਕਸਾਂ ਦੇ ਪੈਸੇ ਨਾਲ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿੰਨਾ ਲੋਕਾਂ ਦੇ ਬੱਚਿਆਂ ਨੂੰ ਮੁੱਢਲੀ ਸਿੱਖਿਆ ਦੇ ਅਧਿਕਾਰ ਤੋ ਵੀ ਵਾਂਝਾ ਕੀਤਾ ਜਾ ਰਿਹਾ ਹੈ। ਜੇਕਰ ਸਾਡੇ ਸੰਵਿਧਾਨ ਦੇ ਮੌਲਿਕ ਅਧਿਕਾਰਾਂ ਦੀ ਗੱਲ ਕਰੀਏ ਤਾਂ ਆਰਟੀਕਲ 211 ਦੇ ਵਿੱਚ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਨੂੰ ਦੇਖ ਕੇ ਇੰਜ ਲਗਦਾ ਹੈ ਕਿ ਜਿਵੇਂ ਸੰਵਿਧਾਨ ਦੀ ਉਲੰਘਣਾ ਕਰਨਾ ਵੀ ਸਰਕਾਰ ਦਾ ਇੱਕ ਮੌਲਿਕ ਅਧਿਕਾਰ ਬਣਦਾ ਜਾ ਰਿਹਾ ਹੈ। ਸਰਦਾਰ ਸੰਧਵਾਂ ਨੇ ਕਿਹਾ ਕਿ ਸਕੂਲਾਂ ਦੇ ਕਈ ਵਿਦਿਆਰਥੀ ਸਕੂਲ ਤੋਂ ઠਛੁੱਟੀਆਂ ਦੀ ਮੰਗ ਕਰ ਰਹੇ ਨੇ ਤਾਂ ਕਿ ਉਹ ਦਿਹਾੜੀਆਂ ਲਾ ਕੇ ਫੀਸ ਦਾ ਇੰਤਜ਼ਾਮ ਕਰ ਸਕਣ। ਉਨਾਂ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਨੂੰ ਚਿੱਠੀ ਲਿਖਕੇ ਮੰਗ ਕੀਤੀ ਕਿ ਸਰਕਾਰ ਇਮਤਿਹਾਨ ਫੀਸ ਦਾ ਬੋਝ ਸਰਕਾਰ ਆਪਣੇ ਸਿਰ ਚੁੱਕੇ।

Install Punjabi Akhbar App

Install
×