ਪਰਜਾਤੰਤਰ ਦੇਸ਼ ਵਿੱਚ ਬਣਦੀ ਸਰਕਾਰ ਦੀਆ ਪਰਮੁਖ ਜ਼ਿੰਮੇਵਾਰੀਆਂ..??

ਇਸ ਵਿੱਚ ਕੋਈ ਸ਼ਕ ਨਹੀਂ ਹੈ ਕਿ ਅਸੀਂ ਸਦੀਆਂ ਤਕ ਗੁਲਾਮ ਰਹੇ ਹਾਂ। ਇਸ ਗੁਲਾਮੀ ਦੇ ਸਮੇਂ ਵਿੱਚ ਅਸਾਂ ਇਹ ਵੀ ਦੇਖਿਆਹੈ ਕਿ ਹਾਕਮਾਂ ਨੇ ਜੰਤਾ ਦੀ ਭਲਾਈ ਲਈ ਕਦੀ ਵੀ ਕੁੱਝ ਨਹੀਂ ਕੀਤਾ ਸੀ। ਬਹੁਤ ਦੇਰ ਬਾਅਦ ਜਦ ਅੰਗਰੇਜ਼ਾਂ ਦੀ ਹਕੂਮਤ ਆਈ ਤਾਂ ਅਸਾਂ ਦੇਖਿਆ ਕਿ ਭਾਵੇਂ ਅਸੀਂ ਗੁਲਾਮ ਹੀ ਸਾਂ, ਪਰ ਅੰਗਰੇਜ਼ਾਂ ਦੇ ਵਕਤਾਂ ਵਿੱਚ ਆਮ ਜੰਤਾ ਵਲ ਵੀ ਧਿਆਨ ਦਿੱਤਾ ਜਾਣ ਲਗ ਪਿਆ ਸੀ। ਅਸਾਂ ਦੇਖਿਆ ਕਿ ਅੰਗਰੇਜ਼ਾਂ ਨੇ ਬਾਕਾਇਦਾ ਸਕੂਲ, ਕਾਲਿਜ, ਸਿਖਲਾਈ ਸੰਸਥਾਨ, ਯੂਨੀਵਰਸਟੀਆਂ, ਹਸਪਤਾਲ, ਇਹ ਵਿਭਾਗ, ਇਹ ਲਿਖਤੀ ਕਾਨੂੰਨ, ਇਹ ਵਿਭਾਗ ਅਤੇ ਲੋਕਾਂ ਦੀ ਸਹੂਲਤ ਲਈ ਰੇਲਾਂ, ਸੜਕਾ, ਪੁਲ, ਜਹਾਜ਼ ਤਕ ਚਲਾ ਦਿੱਤੇ ਨ ਅਤੇ ਜਦ ਅਸੀਂ ਆਜ਼ਾਦ ਹੋਏ ਸਾ ਤਾਂ ਉਸ ਵਕਤ ਦੇ ਸਿਆਣੇ ਰਾਜਸੀ ਲੋਕਾਂ ਜਿੰਨ੍ਹਾਂ ਹਥ ਰਾਜ ਭਾਗ ਆ ਗਿਆ ਸੀ ਇਹ ਸਾਰਾ ਕੁਝ ਜਿਵੇਂ ਦਾ ਸੀ ਉਵੇਂ ਦਾ ਹੀ ਅਪਨਾ ਲਿਆ ਸੀ ਅਤੇ ਅਜ ਤਕ ਇਹ ਜਿਤਨਾ ਕੁਝ ਵੀ ਸਾਡੇ ਮੁਲਕ ਵਿੱਚ ਬਣ ਆਇਆ ਹੈ ਇਹ ਉਹੀ ਹੈ ਜਿਹੜਾ ਅੰਗਰੇਜ਼ ਸਥਾਪਿਤ ਕਰ ਗਏ ਸਨ ਅਤੇ ਅਸਾਂ ਇਹ ਵੀ ਦੇਖਿਆ ਕਿ ਇਹ ਕਾਰਪੋਰੇਟ ਅਦਾਰੇ ਵੀ ਅੰਗਰੇਜ਼ ਹੀ ਸਥਾਪਿਤ ਕਰ ਗਏ ਸਨ ਅਤੇ ਇਹ ਜਿਹੜੀਆਂ ਵੀ ਵਡੀਆਂ ਕੰਪਨੀਆਂ ਅੰਗਰੇਜ਼ਾਂ ਦੇ ਵਕਤਾ ਵਿੱਚ ਆ ਬਣੀਆਂ ਸਨ ਉਹ ਨਾਲ ਲੈਕੇ ਨਹੀਂ ਸਨ ਗਏ ਬਲਕਿ ਇਥੇ ਵੇਚ ਗਏ ਸਨ ਅਤੇ ਅਜ ਸਾਡੇ ਮੁਲਕ ਵਿੱਚ ਕਿਤਨੇ ਹੀ ਅਦਾਰੇ ਆ ਬਣੇਹਨ ਅਤੇ ਅਜ ਇੰਨ੍ਹਾਂ ਅਦਾਰਿਆਂ ਨੇ ਸਾਡੇ ਮੁਲਕ ਦੇ ਲੋਕਾ ਲਈ ਸਾਰਾ ਕੁਝ ਤਿਆਰ ਕਰ ਦਿਤਾ ਹੈ ਜਿਹੜਾਹ ਖਾਧਾ ਜਾ ਸਕਦਾ ਹੈ, ਪੀਤਾ ਜਾ ਸਕਦਾ ਹੈ, ਵਰਤਿਆ ਜਾ ਸਕਦਾ ਹੈ, ਹੰਢਾਇਆ ਜਾ ਸਕਦਾ ਹੈ ਅਤੇ ਇਹ ਆਵਾਜਾਈ ਦੇ ਸਾਧਨ ਅਤੇ ਇਹ ਅਦਾਰਿਆਂ ਦਾ ਅਜ ਵਿਦਿਆ, ਸਿਖਲਾਈ ਅਤੇ ਇਲਾਜ ਦੇ ਖੇਤਰਾਂ ਵਿੱਚ ਵੀ ਆ ਵੜਨਾ ਪ੍ਰਗਤੀ ਦੀਆਂ ਨਿਸ਼ਾਨੀਆਂ ਹਨ।
ਅਸੀਂ ਸੰਵਿਧਾਨ ਵੀ ਬਣਾ ਲਿਆ ਹੈ ਅਤੇ ਲੋਕਾਂ ਨਾਲ ਬਹੁਤ ਸਾਰੇ ਵਾਅਦੇਵੀ ਕਰ ਦਿਤੇ ਹਨ। ਪਰ ਕੁਲ ਮਿਲਾਕੇ ਜਦ ਅਜ ਪੋਣੀ ਸਦੀ ਬਾਅਦ ਅਸੀਂ ਲੇਖਾ ਚੋਖਾ ਕਰਦੇ ਹਾਂ ਤਾਂ ਪਤਾ ਲਗਦਾ ਹੈ ਕਿ ਮੁਲਕ ਦੀ ਤਿੰਨ ਚੌਥਾਈ ਜੰਤਾ ਇਤਨੀਖ ਗਰੀਬ ਹੋ ਗਈ ਹੈ ਕਿ ਅਗਰ ਕਿਸੇ ਦਿਹਾੜੇ ਦਿਹਾੜੀ ਨਹੀਂ ਲਗਦੀ ਹੈ ਤਾਂ ਵਿਚਾਰੇ ਭੁਖੇ ਮਰਨ ਲਗ ਜਾਂਦੇਹਨ। ਐਸੀਆਂ ਹਾਲਤਾ ਦਾ ਬਣ ਆਉਣਾ ਇਹ ਦਸ ਰਿਹਾ ਹੈ ਕਿ ਅਸੀਂ ਜਿਹੜੀਆਂ ਇਹ ਚੁਣਕੇ ਸਰਕਾਰਾ ਬਣਾਉਂਦੇ ਰਹੇ ਹਾਂ ਇਹ ਠੀਕ ਠਾਕ ਨਾੀਂ ਸਨ ਅਤੇ ਇਹ ਵੀ ਸਪਸ਼ਟ ਹੈ ਕਿ ਅਜ ਤਕ ਇਹ ਬਸ ਰਸਮੀ ਜਿਹੀਆ ਸਰਕਾਰਾਂ ਹੀ ਚਲਾਉਂਦੇ ਰਹੇ ਹਨ ਅਤੇ ਕਦੀ ਵੀ ਕਿਸੇ ਸਿਧਾਂ, ਕਿਸੇ ਸਕੀਮ, ਕਿਸੇ ਟੀਚੇ ਨੂੰ ਮੁਖ ਰਖਕੇ ਕੰਮ ਨਹੀਂ ਕੀਤਾ ਗਿਆ ਹੈ।
ਆਜ਼ਾਦ ਅਤੇ ਪਰਜਾਤੰਤਰ ਮੁਲਕ ਵਿੱਚ ਜਿਹੜੀਆਂ ਵੀ ਸਰਕਾਰਾਂ ਬਣਦੀਆਂ ਹਨ ਉਹ ਕੁਝ ਨਿਸ਼ਾਨੇ ਸਾਹਮਣੇ ਰਖਕੇ ਚਲਣੀਆਂ ਚਾਹੀਦੀਆਂ ਹਨ। ਇਹ ਨਿਸ਼ਾਨੇ ਇਹ ਹਨ੿ ਲੋਕਾਂ ਦੀ ਸਿਹਤ ਵਾਜਬ ਹੋਵੇ। ਲੋਕਾਂ ਪਾਸ ਵਾਜਬ ਜਿਹੀ ਵਿਦਿਆ ਆ ਜਾਵੇ। ਲੋਕਾਂ ਪਾਸ ਵਾਜਬ ਜਿਹੀ ਕਿਤਾ ਸਿਖਲਾਈ ਪੁਜਦੀ ਕਰਨੀ ਹੈ। ਲੋਕਾ ਪਾਸ ਵਾਜਬ ਜਿਹਾ ਰੁਜ਼ਗਾਰ ਹੋਣਾ ਚਾਹੀਦਾ ਹੈ ਅਤੇ ਇਹ ਵੀ ਦੇਖਣਾ ਹੈ ਕਿ ਲੋਕਾ ਦੀ ਵਾਜਬ ਜਿਹੀ ਆਮਦਨ ਵੀ ਬਣ ਆਵੇ। ਇਹ ਪੰਜ ਗਲਾ ਹੀ ਲੋਕਾਂ ਦੇ ਵਾਜਬ ਜਿਹੇ ਜੀਵਨ ਦਾ ਮੁਖ ਆਧਾਰ ਹੁੰਦੀਆਂ ਹਨ ਅਤੇ ਜਿਸ ਮੁਲਕ ਨੇ ਲੋਕਾਂ ਦੀਆਂ ਇਹ ਵਾਲੀਆਂ ਪੰਜ ਮੁਢਲੀਆਂ ਗਲਾਂ ਵਲ ਧਿਆਨ ਨਹੀਂ ਦਿਤਾ ਹੁੰਦਾ ਉਥੇ ਮੁਲਕ ਚਾਹੇ ਕਿਤਨੀ ਹੀ ਤਰਕੀ ਕਰਦਾ ਰਵੇ ਲੋਕਾਂ ਦਾ ਜੀਵਨ ਪਧਰ ਉਚੇਰਾ ਨਹੀਂ ਉਠ ਸਕਦਾ ਅਤੇ ਸਾਡੇ ਮੁਲਕ ਵਿੱਚ ਕੁਝ ਐਸਾ ਹੀ ਹੋਇਆ ਹੈ ਅਤੇ ਇਹ ਗਰੀਬਾਂ ਦੀ ਵਡਾ ਕਤਾਰ ਇਹ ਦਰਸਾ ਰਹੀ ਹੈ ਕਿ ਇਹ ਜਿਹੜੀਆਂ ਸਰਕਾਰਾ ਅਸੀਂ ਅਜ ਤਕ ਬਣਾਉਂਦੇ ਆ ਰਹੇ ਹਾਂ ਇਹ ਕਿਧਰੇ ਨਾਕਸ ਸਨ ਅਤੇ ਅਗਰ ਅਸੀਂ ਇਹ ਨੁਕਸ ਦੂਰ ਨਹੀਂ ਕਰਾਂਗੇ ਤਾਂ ਇਸ ਤਰ੍ਹਾਂ ਹੀ ਚਲਦਾ ਰਹੇ ਗਾ ਅਤੇ ਇਕ ਪਿਦੰਨ ਐਸਾ ਵੀ ਆ ਜਾਵੇਗਾ ਕਿ ਇਹ ਮੁਲਕ ਦੇ ਲੋਕੀਂ ਫਿਰ ਇਹੀ ਆਖਣਗੇ ਕਿ ਇਸ ਆਜ਼ਹਾਦੀ ਅਤੇ ਇਸ ਪਰਜਾਤੰਤਰ ਦੀ ਬਜਾਏ ਮੁੜ ਅੰਗਰੇਜ਼ਾਂ ਦੀ ਗੁਲਾਮੀ ਹੀ ਆ ਜਾਵੇ ਤਾਂ ਚੰਗਾ ਹੈ।
ਅਸੀਂ ਦੇਖਦੇ ਆ ਰਹੇ ਹਾਂ ਕਿ ਸਾਡੀਆਂ ਸਦਨਾਂ ਵਿੱਚ ਇਹ ਜਿਹੜੇ ਵਿਧਾਇਕ ਜਾਕੇ ਬੈਠ ਰਹੇ ਹਨ ਇਹ ਦੋ ਭਾਗਾਂ ਵਿੱਚ ਵੰਡ ਦਿੱਤੇ ਜਾਂਦੇ ਹਨ। ਇੱਕ ਭਾਗ ਪ੍ਰਧਾਨ ਮੰਤਰੀ ਦਾ ਸਪੋਰਟਰ ਬਣ ਜਾਂਦਾ ਹੈ ਅਤੇ ਦੂਜਾ ਵਿਰੋਧੀਆਂ ਦਾ ਬਣਾ ਦਿੱਤਾ ਜਾਂਦਾ ਹੈ। ਅਸਾਂ ਇਹ ਵੀ ਦੇਖ ਲਿਆ ਹੈ ਕਿ ਇਹ ਜਿਹੜਾ ਵੀ ਸਰਕਾਰੀ ਪਖ ਬਣ ਜਾਂਦਾ ਹੈ ਇਹ ਤਾਂ ਬਸ ਪ੍ਰਧਾਨ ਮੰਤਰੀ ਵਲ ਹੀ ਝਾਕੀ ਜਾਂਦੇ ਹਨ ਅਤੇ ਸਿਰਫ ਵਾਹ ਵਾਹ ਹੀ ਕਰੀ ਜਾਂਦੇ ਹਨ ਅਤੇ ਕੋਈ ਵੀ ਕਿੰਤੂ ਪ੍ਰੰਤੂ ਨਹੀਂ ਕਰਦਾ ਅਤੇ ਨਾ ਹੀ ਕਰ ਸਕਦਾ ਹੈ ਅਤੇ ਇਹ ਦੂਜਾ ਭਾਗ ਵਿਰੋਧੀਆਂ ਵਿਚਾਰਿਆਂ ਦ ਹੈ, ਇਹ ਪਹਿਲਾਂ ਤਾਂ ਬੋਲਦਾ ਹੀ ਨਹੀਂ ਹੈ ਅਤੇ ਅਗਰ ਕੋਈ ਹਿੰਮਤ ਕਰਕੇ ਬੋਲ ਵੀ ਪਵੇ ਤਾਂ ਅਸਾਂ ਦੇਖਿਆ ਹੈ ਉਸਦੀ ਕੋਈ ਸੁਣਦਾ ਹੀ ਨਹੀਂ ਹੈ। ਹੁਣੇ ਹੁਣੇ ਅਸਾਂ ਖੇਤੀ ਬਿਲ ਪਾਸ ਹੁੰਦੇ ਦੇਖੇ ਹਨ ਅਤੇ ਅਸਾਂ ਦੇਖਿਆ ਕਿ ਕਿਸੇ ਵੀ ਸਰਕਾਰੀ ਪਖ ਦੇ ਵਿਧਾਇਕ ਨੇ ਇਕ ਸ਼ਬਦ ਵੀ ਬਿਲਾ ਦੇ ਵਿਰੁਧ ਨਹੀਂ ਬੋਲਿਆ ਸੀ ਅਤੇ ਅਗਰ ਵਿਰੋਧੀ ਧਿਰਾਂ ਨੇ ਕੁਝ ਸਵਾਲ ਉਠਾਏ ਸਨ ਤਾਂ ਕਿਸੇ ਨੇ ਸੁਣੇ ਨਹੀਂ ਹਨ।
ਅਸਾਂ ਦੇਖਿਆ ਹੈ ਕਿ ਸਾਡੀਆਂ ਸਦਨਾ ਵਿੱਚ ਸਿਰਫ ਅਤੇ ਸਿਰਫ ਪ੍ਰਧਾਨ ਮੰਤਰੀ ਦੀ ਹੀ ਚਲਦੀ ਹੈ ਅਤੇ ਬਾਕੀ ਇਹ ਸਰਕਾਰੀ ਧਿਰਾਂ ਬੋਲਦੀਆਂ ਹੀ ਨਹੀਂ ਹਨ ਅਤੇ ਅਸਾਂ ਇਹ ਵੀ ਦੇਖਿਆ ਹੈ ਕਿ ਅਜ ਤਕ ਕਿਸੇ ਵੀ ਪ੍ਰਧਾਨ ਮੰਤਰੀ ਨੇ ਇਹ ਨਹੀਂ ਆਖਿਆ ਕਿ ਉਹ ਆਪਣੇ ਕਾਲ ਵਿੱਚ ਲੋਕਾਂ ਦੀਆਂ ਇਹ ਪੰਜ ਮੁਢਲੀਆਂ ਜ਼ਰੂਰਤਾਂ ਪੂਰੀਆਂ ਕਰੇਗਾ ਅਤੇ ਅਜ ਤਕ ਲੋਕਾਂ ਦਾ ਜੀਵਨ ਕੀ ਬਣਦਾ ਰਿਹਾ ਹੈ ਇਸਦਾ ਆਖਰੀ ਨਤੀਜਾ ਸਾਡੇ ਸਾਹਮਣੇ ਹੈ ਕਿ ਮੁਲਕ ਦੀ ਤਿੰਨਚੌਥਾਈ ਜੰਤਾ ਗਰੀਬਹੋਕੇ ਰਹਿ ਗਈ ਹੈ। ਇਹ ਗਰੀਬਾਂ ਆਦਮੀ ਇਤਨੇ ਗਰੀਬਹਨ ਕਿ ਆਪਣੇ ਟਬਰ ਦੀ ਦੋ ਵਕਤਾਂ ਦੀ ਰੋਟੀ ਵੀ ਸਹੀ ਢੰਗ ਨਾਲ ਨਹੀਂ ਕਮਾ ਪਾ ਰਹੇ ਅਤੇ ਅਸੀਂ ਇੰਨਾਂ ਪਾਸੋਂ ਇਹ ਉਮੀਦ ਕਦੀ ਵੀ ਨਹੀਂ ਕਰ ਸਕਦੇ ਕਿ ਇਹ ਕਦੀ ਆਪਣੇ ਟਬਰ ਦੀ ਸਿਹਤ, ਸਿਖਿਆ, ਸਿਖਲਾਈ, ਰੁਜ਼ਗਾਰ ਅਤੇ ਆਮਦਨ ਵਲ ਧਿਆਨ ਦੇ ਸਕਣਗੇ।
ਆਜ਼ਾਦੀ ਅਤੇ ਪਰਜਾਤੰਤਰ ਦੇਸ਼ ਦੀ ਪੋਣੀ ਸਦੀਗਵਾ ਦੇਣਾ ਇਹ ਦਰਸਾ ਰਿਹਾ ਹੈ ਕਿ ਅਸਾਂ ਮੁਲਕ ਵਿੱਚ ਹਾਲਾਂ ਪਰਜਾਤੰਤਰ ਲਿਆਂਦਾ ਹੀ ਨਹੀਂ ਹੈ ਅਤੇ ਨਾਂ ਹੀ ਹਾਲਾਂ ਤਕ ਅਸੀਂ ਪਰਜਾ ਲਈ ਕੁਝ ਕਰ ਹੀ ਸਕੇਹਾਂ। ਹਾਂ ਇਸ ਮੁਲਕ ਵਿੱਚ ਲੋਕਾਂ ਦੇ ਸੇਵਕਾਂ ਨੇ ਚਾਹੇ ਉਹ ਚੁਣੇ ਜਾਂਦੇ ਰਹੇ ਹਨ ਜਾਂਨਿਯੁਕਤ ਕੀਤੇ ਜਾਂਦੇ ਰਹੇ ਹਨ, ਨੇ ਰਲਕੇ ਆਪਣੀ ਹਾਲਤ ਸੁਧਾਰ ਲਈ ਹੈ। ਆਪਣੇ ਲਈ ਵਾਜਬ ਤਨਖਾਹਾਂ, ਮਹਿੰਗਾਈ ਭਤਾ, ਮਕਾਨ ਕਿਰਾਇਆ, ਮੈਡੀਕਲ ਖਰਚਾ ਅਤੇ ਪੈਨਸ਼ਨਾ ਬਣਾ ਲਿਤੀਆਂ ਹਨ ਅਤੇ ਇਹ ਇਕ ਅਸਾ ਮੁਲਕ ਬਣ ਆਇਆ ਹੈ ਜਿਥੇ ਮਾਲਕਾਂ ਨਾਲੋਂ ਸੇਵਕਾਂ ਦੀ ਹਾਲਤ ਬਿਹਤਰ ਬਣ ਗਈ ਹੈ।

(ਦਲੀਪ ਸਿੰਘ ਵਾਸਨ, ਐਡਵੋਕੇਟ)
0175 5191856

Install Punjabi Akhbar App

Install
×