ਟੌਰੰਗਾ ਵਿਖੇ ਲੇਬਰ ਪਾਰਟੀ ਵੱਲੋਂ ਭਾਰਤੀ ਕਮਿਊਨਿਟੀ ਨਾਲ ਮੀਟਿੰਗਾਂ-ਪ੍ਰਦੀਪ ਸਿੰਘ ਬਣਵੈਤ ਨੇ ਕੀਤੀਆਂ ਵਿਚਾਰਾਂ

NZ PIC 26 Aug-2

ਨਿਊਜ਼ੀਲੈਂਡ ਦੇ ਸ਼ਹਿਰ ਟੌਰੰਗਾ ਵਿਖੇ ਸਿਆਸੀ ਪਾਰਟੀਆਂ ਭਾਰਤੀ ਕਮਿਊਨਿਟੀ ਦੇ ਨਾਲ ਆਪਣਾ ਤਾਲਮੇਲ ਵਧਾ ਰਹੀਆਂ ਹਨ। ਬੀਤੇ ਕੱਲ੍ਹ ਲੇਬਰ ਪਾਰਟੀ ਦੇ ਮੁਖੀ ਸ੍ਰੀ ਡੇਵਿਡ ਕਨਲਿਫ, ਸਥਾਨਕ ਉਮੀਦਾਵਰ ਮੈਡਮ ਰੇਚਲ ਜੋਨਸ ਨੇ ਪ੍ਰਦੀਪ ਸਿੰਘ ਬਣਵੈਤ ਨਾਲ ਵਿਚਾਰ ਵਟਾਂਦਰਾ ਕੀਤਾ। ਡਾ. ਬਣਵੈਤ ਨੇ ਇਸ ਮੌਕੇ ਵਧ ਰਹੀਆਂ ਅਪਰਾਧਿਕ ਘਟਨਾਵਾਂ, ਭਾਰੀ ਪੈ ਰਹੇ ਜ਼ੁਰਮਾਨੇ, ਰਹਿਣ ਵਾਸਤੇ ਚੁਕਾਈ ਜਾਂਦੀ ਕੀਮਤ ਅਤੇ ਵਧ ਰਹੀ ਗਰੀਬੀ ਬਾਰੇ ਇਨ੍ਹਾਂ ਦੋਹਾਂ ਨੇਤਾਵਾਂ ਦੇ ਨਾਲ ਗਲਬਾਤ ਕੀਤੀ। ਲੇਬਰ ਪਾਰਟੀ ਦੇ ਇਨ੍ਹਾਂ ਨੇਤਾਵਾਂ ਨੇ ਭਾਰਤੀ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਆਉਣ ਵਾਲੀਆਂ ਆਮ ਚੌਣਾਂ ਦੇ ਵਿਚ ਲੇਬਰ ਪਾਰਟੀ ਨੂੰ ਸੱਤਾ ਵਿਚ ਲਿਆਓ ਦੇਸ਼ ਦਾ ਭਵਿੱਖ ਸਵਾਰੋ।