ਸਿਡਨੀ ਵਿੱਚ ਕਰੋਨਾ ਸਬੰਧੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਲਈ ਪੁਲਿਸ ਬਲ਼ ਤਾਇਨਾਤ

ਪੁਲਿਸ ਅਤੇ ਆਪਾਤਕਾਲੀਨ ਸੇਵਾਵਾਂ ਵਾਲੇ ਵਿਭਾਗਾਂ ਦੇ ਮੰਤਰੀ ਡੇਵਿਡ ਐਲਿਅਟ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਅੱਜ ਤੋਂ ਦੱਖਣੀ-ਪੱਛਮੀ ਸਿਡਨੀ ਵਿੱਚ ਸਵੇਰ ਦੇ 7 ਵਜੇ ਤੋਂ ਹੋਰ ਵਾਧੂ ਪੁਲਿਸ ਦੇ 100 ਮੁਲਾਜ਼ਮ ਅਤੇ ਅਫ਼ਸਰ ਤਾਇਨਾਤ ਕੀਤੇ ਗਏ ਹਨ ਤਾਂ ਜੋ ਜਨਤਕ ਤੌਰ ਤੇ ਕਰੋਨਾ ਦੀਆਂ ਉਲੰਘਣਾ ਹੋਣ ਤੋਂ ਰੋਕੀ ਜਾ ਸਕੇ ਅਤੇ ਇਸ ਸਭ ਕੁੱਝ ਜਨਤਕ ਸਿਹਤ ਮਾਮਲਿਆਂ ਨੂੰ ਦੇਖਦਿਆਂ ਹੋਇਆਂ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਕਤ ਪੁਲਿਸ ਬਲ਼ ਵਿੱਚ ਡਾਗ ਸਕੁੲੈਡ, ਸਸ਼ਸਤਰ ਬਲ਼, ਟ੍ਰੈਫਿਕ ਅਤੇ ਹਾੲਵੇਅ ਪਟਰੋਲ ਕਮਾਂਡ, ਪੋਲ ਏਅਰ, ਪੁਲਿਸ ਟ੍ਰਾਂਸਪੋਰਟ ਕਮਾਂਡ ਅਤੇ ਜਨਰਲ ਸੇਵਾਵਾਂ ਵਾਲੇ ਅਫ਼ਸਰਾਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ।
ਮੈਟਰੋਪਾਲਿਟਿਨ ਫੀਲਡ ਆਪ੍ਰੇਸ਼ਨਾਂ ਦੇ ਵਧੀਕ ਕਮਿਸ਼ਨਰ ਮਲ ਲੈਨਿਅਨ ਨੇ ਕਿਹਾ ਕਿ ਮੌਜੂਦਾ ਸਮਿਆਂ ਵਿੱਚ ਜੋ ਹਾਲਾਤ ਬਣ ਰਹੇ ਹਨ ਅਤੇ ਕਰੋਨਾ ਦੇ ਮਰੀਜ਼ਾਂ ਵਿੱਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ ਉਸੇ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ।
ਕਿਸੇ ਕਿਸਮ ਦੀ ਖਾਸ ਸੂਰਤ ਵਿੱਚ ਪੁਲਿਸ ਨੂੰ 1800 333 000 ਉਪਰ ਸੰਪਰਕ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×