ਮੈਲਬੋਰਨ ਦੀ ਬੋਰਕ ਸਟਰੀਟ ਵਿੱਚ ਹੋਏ ਕਤਲਾਂ ਲਈ ਪੁਲਿਸ ਦੀ ਨਾਕਾਮੀ ਵੀ ਜ਼ਿੰਮੇਵਾਰ -ਪੜਤਾਲੀਆ ਰਿਪੋਰਟ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਮੈਲਬੋਰਨ ਵਿੱਚ 20 ਜਨਵਰੀ 2017 ਨੂੰ ਜੇਮਜ਼ ਗਾਰਗਾਸਲੋਸ ਵੱਲੋਂ ਕਥਿਤ ਤੌਰ ਤੇ ਕੀਤੇ ਗਏ 6 ਕਤਲ ਅਤੇ 27 ਜ਼ਖ਼ਮੀ ਲੋਕਾਂ ਵਾਲੇ ਘਿਨੌਣੇ ਅਪਰਾਧ ਵਿੱਚ ਵਿਕਟੋਰੀਆਈ ਪੁਲਿਸ ਦੋਸ਼ੀ ਨੂੰ ਰੋਕਣ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ ਸੀ ਅਤੇ ਪੁਲਿਸ ਦੀ ਢਿੱਲੀ ਕਾਰਵਾਈ ਦਾ ਖੁਲਾਸਾ ਇੱਕ ਰਿਪੋਰਟ ਅੰਦਰ ਕੀਤਾ ਗਿਆ ਹੈ। ਕੋਰੋਨਰ ਜੈਕੀ ਹਾਅਕਿੰਨਜ਼ ਵੱਲੋਂ ਕੀਤੀ ਗਈ ਪੜਤਾਲ ਵਿੱਚ ਪਾਇਆ ਗਿਆ ਹੈ ਕਿ ਜੇਕਰ ਸਹੀ ਸਮੇਂ ਤੇ ਪੁਲਿਸ ਕਾਰਵਾਈ ਕਰਦੀ ਤਾਂ ਉਕਤ ਦੁਖਦ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਸੀ ਅਤੇ ਇਸ ਵਾਸਤੇ ਉਕਤ ਅਪਰਾਧ ਵਿੱਚ ਪੁਲਿਸ ਦੀ ਦੋਸ਼ੀ ਮੰਨੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਤਲ-ਕਾਂਡ ਵਿੱਚ ਜਿੱਥੇ ਤਿੰਨ ਮਹੀਨੇ ਦਾ ਬੱਚਾ ਜੈਚਰੀ ਬ੍ਰਿਅੰਟ ਅਤੇ 10 ਸਾਲਾਂ ਦੀ ਬੱਚੀ ਥਾਲੀਆ ਹਾਅਕਿਨ ਵੀ ਮ੍ਰਿਤਕਾਂ ਵਿੱਚ ਸ਼ਾਮਿਲ ਸਨ ਉਥੇ ਹੀ ਇਨ੍ਹਾਂ ਤੋਂ ਇਲਾਵਾ ਜੈਸ ਮੁਡੀ (22), ਯੋਸੂਕੇ ਕਾਨੋ (25), ਅਤੇ 33 ਸਾਲਾਂ ਦੇ ਮੈਥੀਊ ਸਾਈ ਅਤੇ ਭਾਵਿਤਾ ਪਟੇਲ ਵੀ ਸ਼ਾਮਿਲ ਸਨ। ਇਸ ਘਿਨੌਣੇ ਅਪਰਾਧ ਨੂੰ ਅੰਜਾਮ ਦੇਣ ਵਾਲੇ ਅਪਰਾਧੀ ਨੂੰ ਮਹਿਜ਼ 6 ਦਿਨ ਪਹਿਲਾਂ ਹੀ ਜ਼ਮਾਨਤ ਉਪਰ ਰਿਹਾ ਕੀਤਾ ਗਿਆ ਸੀ ਅਤੇ ਇੰਨੇ ਥੋੜ੍ਹੇ ਸਮੇਂ ਵਿੱਚ ਹੀ ਉਸ ਨੇ ਇਸ ਘਿਨੌਣੇ ਅਪਰਾਧ ਨੂੰ ਅੰਜਾਮ ਦੇ ਦਿੱਤਾ। ਬੇਸ਼ੱਕ, ਅੱਜ ਉਕਤ ਅਪਰਾਧੀ 46 ਸਾਲਾਂ ਦੇ ਬਿਨ੍ਹਾਂ ਜ਼ਮਾਨਤ ਤੋਂ ਸਮੇਂ ਲਈ ਤਾਹ-ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ ਪਰੰਤੂ ਜੋ ਜ਼ਖ਼ਮ ਉਸਨੇ ਸਮਾਜ ਨੂੰ ਦਿੱਤੇ ਅਤੇ ਇਸ ਵਿੱਚ ਪੁਲਿਸ ਦਾ ਜੋ ਦੋਸ਼ ਬਣਿਆ ਅਤੇ ਲੋਕਾਂ ਦਾ ਜਾਨੀ ਮਾਲੀ ਨੁਕਸਾਲ ਹੋਇਆ ਉਨ੍ਹਾਂ ਸਭ ਦਾ ਪੂਰਿਆ ਜਾਣਾ ਨਾਮੁਮਕਿਨ ਹੈ ਅਤੇ ਇੰਨਾ ਜ਼ਰੂਰ ਹੈ ਕਿ ਪੁਲਿਸ ਨੂੰ ਇਸ ਤੋਂ ਸਬਕ ਲੈ ਕੇ ਅੱਗੇ ਦੀਆਂ ਕਾਰਵਾਈਆਂ ਨੂੰ ਸਹੀ ਤਰੀਕਿਆਂ ਨਾਲ ਹੈਂਡਲ ਕਰਨਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਅਜਿਹੇ ਅਪਰਾਧ ਨਾ ਹੋ ਸਕਣ ਅਤੇ ਜਨਤਕ ਤੌਰ ਤੇ ਪੁਲਿਸ ਅਤੇ ਕਾਨੂੰਨ ਵਿੱਚ ‘ਵਿਸ਼ਵਾਸ਼’ ਬਣਿਆ ਰਹੇ।

Install Punjabi Akhbar App

Install
×