ਸਿਰ ਕੱਟੇ ਲੜਕੀ ਦੇ ਕਤਲ ਦੀ ਗੁੱਝੀ ਸੁਲਝਾਈ ਤਿੰਨ ਦੋਸ਼ੀ ਕਾਬੂ 

IMG_20190418_163630

ਬਠਿੰਡਾ/ 18 ਅਪਰੈਲ/ ਬੀਤੇ ਦਿਨ ਰਜਵਾਹੇ ਵਿੱਚੋਂ ਸਿਰ ਕੱਟੇ ਹੋਏ ਲੜਕੀ ਦੀ ਲਾਸ਼ ਮਿਲਣ ਦੇ ਮਾਮਲੇ ਦੀ ਗੁੱਥੀ ਸੁਲਝਾਉਂਦਿਆਂ ਜਿਲ੍ਹਾ ਪੁਲਿਸ ਨੇ ਤਿੰਨ ਕਥਿਤ ਦੋਸੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਹੈ।
ਅੱਜ ਇੱਥੇ ਜਿਲ੍ਹਾ ਪੁਲਿਸ ਮੁਖੀ ਡਾ: ਨਾਨਕ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਜੋਧਪੁਰ ਰੋਮਾਣਾ ਦੇ ਨਜਦੀਕ ਰਜਵਾਹੇ ਵਿੱਚੋਂ ਇੱਕ ਨੌਜਵਾਨ ਲੜਕੀ ਦੀ ਲਾਸ਼ ਬਰਾਮਦ ਹੋਈ ਸੀ, ਜਿਸਦਾ ਸਿਰ ਕੱਟਿਆ ਹੋਇਆ ਸੀ। ਜਿਲ੍ਹਾ ਪੁਲਿਸ ਲਈ ਇਹ ਮਾਮਲਾ ਕਾਫ਼ੀ ਪੇਚੀਦਾ ਬਣਿਆ ਹੋਇਆ ਸੀ, ਪਰ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਗਈ ਹੈ। ਜਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੂਨਮ ਉਰਫ ਪੂਜਾ ਅਤੇ ਸਪਨਾ ਆਰਕੈਸਟਰਾ ਦਾ ਕੰਮ ਕਰਦੀਆਂ ਸਨ, ਉਹਨਾਂ ਨਾਲ ਸੁਖਵਿੰਦਰ ਸਿੰਘ ਉਰਫ ਸੁੱਖਾ ਤੇ ਮਨਪ੍ਰੀਤ ਸਿੰਘ ਉਰਫ ਮੀਤ ਵੀ ਗਰੁੱਪ ਵਿੱਚ ਕੰਮ ਕਰਦੇ ਸਨ।

ਐੱਸ ਐੱਸ ਪੀ ਅਨੁਸਾਰ ਗਰੁੱਪ ਦੇ ਮੈਂਬਰ ਸੁਖਵਿੰਦਰ ਸਿੰਘ, ਮਨਪ੍ਰੀਤ ਸਿੰਘ ਤੇ ਪੂਨਮ ਹੀ ਪ੍ਰੋਗਰਾਮ ਦੀ ਰਕਮ ਆਪਣੇ ਵਿੱਚ ਵੰਡ ਲੈਂਦੇ ਸਨ, ਜਦ ਕਿ ਸਪਨਾ ਨੂੰ ਨਹੀਂ ਸੀ ਦਿੰਦੇ। ਸਪਨਾ ਹੁਣ ਪ੍ਰੋਗਰਾਮ ਤੇ ਜਾਣ ਦਾ ਵਿਰੋਧ ਕਰ ਰਹੀ ਸੀ ਅਤੇ ਇਹ ਧੰਦਾ ਛੱਡਣਾ ਚਾਹੁੰਦੀ ਸੀ। 15 ਅਪਰੈਲ ਦੀ ਰਾਤ ਦੇ ਕਰੀਬ ਦਸ ਵਜੇ ਉਪਰੋਕਤ ਤਿੰਨ ਨੇ ਰਲ ਕੇ ਸਪਨਾ ਨੂੰ ਸਰਾਬ ਪਿਲਾ ਦਿੱਤੀ ਅਤੇ ਜਦ ਉਹ ਨਸ਼ੇ ਕਾਰਨ ਬੇਹੋਸੀ ਦੀ ਹਾਲਤ ਵਿੱਚ ਚਲੀ ਗਈ, ਤਾਂ ਉਸਨੂੰ ਬਠਿੰਡਾ ਸਿਰਸਾ ਰੇਲਵੇ ਲਾਈਨ ਤੇ ਪਿੰਡ ਜੋਧਪੁਰ ਰੋਮਾਣਾ ਦੇ ਨਜਦੀਕ ਰਜਵਾਹੇ ਤੇ ਲੈ ਗਏ ਅਤੇ ਕਾਪੇ ਨਾਲ ਉਸਦਾ ਸਿਰ ਵੱਢ ਦਿੱਤਾ। ਲਾਸ਼ ਨੂੰ ਰਜਵਾਹੇ ਵਿੱਚ ਸੁੱਟ ਕੇ ਲਾਸ਼ ਦੀ ਪਛਾਣ ਤੋਂ ਡਰਦਿਆਂ ਉਸਦਾ ਸਿਰ ਚੁੱਕ ਕੇ ਲੈ ਗਏ ਅਤੇ ਕੁੱਝ ਦੂਰ ਰਜਵਾਹੇ ਵਿੱਚ ਹੀ ਸੁੱਟ ਦਿੱਤਾ। ਸੂਚਨਾ ਮਿਲਣ ਤੇ ਪੁਲਿਸ ਨੇ ਲਾਸ਼ ਬਰਾਮਦ ਕਰਕੇ ਡੂੰਘਾਈ ਨਾਲ ਤਫ਼ਤੀਸ ਸੁਰੂ ਕਰ ਦਿੱਤੀ।
ਜਿਲ੍ਹਾ ਪੁਲਿਸ ਮੁਖੀ ਅਨੁਸਾਰ ਸਬੰਧਤ ਪੁਲਿਸ ਨੇ ਇਸ ਮਾਮਲੇ ਦੀ ਬਹੁਤ ਤੇਜੀ ਨਾਲ ਗੁੱਥੀ ਸੁਲਝਾ ਲਈ। ਆਰਕੈਸਟਰਾ ਗਰੁੱਪ ਵਿੱਚ ਕੰਮ ਕਰਦੇ ਪੂਨਮ ਉਰਫ ਪੂਜਾ ਵਾਸੀ ਕ੍ਰਿਸਨਾ ਨਗਰ, ਸੁਖਵਿੰਦਰ ਸਿੰਘ ਸੁੱਖਾ ਵਾਸੀ ਬੰਗੀ ਨਗਰ, ਮਨਪ੍ਰੀਤ ਸਿੰਘ ਉਰਫ ਮੀਤ ਵਾਸੀ ਬੰਗੀ ਨਗਰ ਨੂੰ ਗਿਰਫਤਾਰ ਕਰ ਲਿਆ ਹੈ, ਜਿਹਨਾਂ ਸਪਨਾ ਨੂੰ ਕਤਲ ਕਰਨ ਦਾ ਦੋਸ਼ ਮੰਨ ਲਿਆ ਹੈ।

(ਬਲਵਿੰਦਰ ਸਿੰਘ ਭੁੱਲਰ )

bhullarbti@gmail.com

Install Punjabi Akhbar App

Install
×