ਕੁਈਨਜ਼ਲੈਂਡ ਪੁਲਿਸ ਨੇ ਗੋਲਡ ਕੋਸਟ ਖੇਤਰ ਵਿੱਚ ਇੱਕ ਖਾਸ ਤਰ੍ਹਾਂ ਦੇ ਖੋਜ ਅਭਿਆਨ ਦੌਰਾਨ ਸਰਫਰਜ਼ ਪੈਰਾਡਾਈਸ ਅਤੇ ਬਰਾਡਬੀਚ ਵਿੱਚ ਬੀਤੇ 18 ਨਵੰਬਰ ਤੋਂ ਇੱਕ ਆਪ੍ਰੇਸ਼ਨ ਸ਼ੁਰੂ ਕੀਤਾ ਹੋਇਆ ਹੈ ਜੋ ਕਿ ਹਾਈ ਸਕੂਲ ਦੇ ਵਿਦਿਆਰਥੀਆਂ ਵੱਲ ਖਾਸ ਤਵੱਜੋ ਦੇ ਰਿਹਾ ਹੈ। ਪੁਲਿਸ ਦਾ ਮੰਨਣਾ ਹੈ ਕਿ ਹਾਈ ਸਕੂਲਾਂ ਵਿੱਚੋਂ ਨਿਕਲਣ ਵਾਲੇ ਵਿਦਿਆਰਥੀਆਂ ਦਾ ਰੁਝਾਨ ਚਾਕੂਆਂ ਵਰਗੇ ਤੇਜ਼ਧਾਰੀ ਹਥਿਆਰਾਂ ਵੱਲ ਜ਼ਿਆਦਾ ਹੋ ਰਿਹਾ ਹੈ ਅਤੇ ਇਸੇ ਦੇ ਤਹਿਤ ਸਥਾਨਕ ਖੇਤਰਾਂ ਵਿੱਚ ਚੱਲ ਰਹੇ ਸਮਾਰੋਹਾਂ ਦੌਰਾਨ ਪੁਲਿਸ ਅਜਿਹੇ ਕੁੱਝ ਸ਼ੱਕੀ ਵਿਦਿਆਰਥੀਆਂ ਨੂੰ ਹਥਿਆਰਾਂ ਸਮੇਤ ਅਤੇ ਇੱਥੋਂ ਤੱਕ ਕਿ ਨਸ਼ਿਆਂ ਦੇ ਨਾਲ ਵੀ ਗ੍ਰਿਫ਼ਤਾਰ ਕਰ ਰਹੀ ਹੈ।
ਪੁਲਿਸ ਇਸ ਅਭਿਆਨ ਦੌਰਾਨ ‘ਮੈਟਲ ਡਿਟੈਕਟਰਾਂ’ ਦਾ ਇਸਤੇਮਾਲ ਕਰ ਰਹੀ ਹੈ ਅਤੇ ਇਸ ਅਭਿਆਨ ਦੌਰਾਨ ਪੁਲਿਸ ਨੂੰ ਅਜਿਹੇ 7 ਹਥਿਆਰ ਬਰਾਮਦ ਕੀਤੇ ਹਨ ਅਤੇ ਨਾਲ ਹੀ 32 ਅਜਿਹੀਆਂ ਗ੍ਰਿਫ਼ਤਾਰੀਆਂ ਵੀ ਕੀਤੀਆਂ ਹਨ ਜਿਨ੍ਹਾਂ ਉਪਰ 42 ਮਾਮਲਿਆਂ ਤਹਿਤ ਮੁਕੱਦਮੇ ਦਰਜ ਹੋਏ ਹਨ।
ਪੁਲਿਸ ਨੇ ਇਸ ਸੰਦਰਭ ਵਿੱਚ 19 ਸਾਲਾਂ ਤੋਂ ਲੈ ਕੇ 39 ਸਾਲਾਂ ਤੱਕ ਦੇ ਵਿਅਕਤੀਆਂ ਨੂੰ ਗਿਫ਼ਤਾਰ ਕੀਤਾ ਹੈ। ਇਨ੍ਹਾਂ ਉਪਰ ਜਨਤਕ ਥਾਂਵਾਂ ਤੇ ਤੇਜ਼ਧਾਰ ਹਥਿਆਰ ਰੱਖਣ, ਨਸ਼ਿਆਂ ਦੇ ਸੇਵਨ ਅਤੇ ਨਾਲ ਹੀ ਕੁੱਝ ਅਜਿਹੀਆਂ ਗਿਫ਼ਤਾਰੀਆਂ ਵੀ ਹੋਈਆਂ ਹਨ ਜੋ ਕਿ ਪਹਿਲਾਂ ਤੋਂ ਹੀ ਜਰਾਇਮ ਪੇਸ਼ਾ ਹਨ ਅਤੇ ਜ਼ਮਾਨਤ ਉਪਰ ਵੀ ਹਨ। ਇਨ੍ਹਾਂ ਉਪਰ ਜ਼ਮਾਨਤ ਦੀਆਂ ਸ਼ਰਤਾਂ ਨੂੰ ਅਣਗੌਲਿਆਂ ਕਰਨ ਦੇ ਦੋਸ਼ ਵੀ ਲਗਾਏ ਗਏ ਹਨ।