7 ਸਾਲ ਪਹਿਲਾਂ ਗੁੰਮ ਹੋਏ ਬੱਚੇ ਦੀ ਭਾਲ ਵਿੱਚ ਨਿਊ ਸਾਊਥ ਵੇਲਜ਼ ਦੀ ਪੁਲਿਸ

ਵਾਰਦਾਤ ਨਾਲ ਸਬੰਧਤ ਮਿਲੀ ਕਾਰ…. ਵਿੱਚੋਂ ਮਿਲਿਆ ਕੀ….?

7 ਸਾਲ ਪਹਿਲਾਂ ਗੁੰਮ ਹੋਏ ਬੱਚੇ ਵਿਲੀਅਮ ਟਾਇਰਿਲ ਦੀ ਭਾਲ ਵਿੱਚ ਨਿਊ ਸਾਊਥ ਵੇਲਜ਼ ਦੀ ਪੁਲਿਸ ਦਿਨ ਰਾਤ ਲੱਗੀ ਹੋਈ ਹੈ। ਇਸ ਬਾਬਤ ਪੁਲਿਸ ਨੇ ਇੱਕ ਕਾਰ (ਗਰੇ ਰੰਗ ਦੀ ਮਾਜ਼ਦਾ) ਸਿਡਨੀ ਦੇ ਜੀਮੀਆ ਖੇਤਰ ਦੇ ਇੱਕ ਘਰ ਵਿਚੋਂ ਬਰਾਮਦ ਕਰਕੇ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਜਿਸਨੂੰ ਕਿ ਬੱਚੇ ਵਾਲੀ ਵਾਰਦਾਤ ਨਾਲ ਜੋੜਿਆ ਜਾ ਰਿਹਾ ਹੈ ਅਤੇ ਪੁਲਿਸ ਪੜਤਾਲ ਕਰ ਰਹੀ ਹੈ।
ਨਿਊ ਸਾਊਥ ਵੇਲਜ਼ ਦੇ ਪੁਲਿਸ ਕਮਿਸ਼ਨਰ ਮੈਲਕਮ ਲੇਨੀਅਨ ਨੇ ਦੱਸਿਆ ਕਿ ਪੁਲਿਸ ਦੀ ਪੜਤਾਲੀ ਟੀਮ ਸਹੀ ਰਾਹਾਂ ਉਪਰ ਕੰਮ ਕਰ ਰਹੀ ਹੈ ਅਤੇ ਪੁਰਾਣੇ ਅਤੇ ਨਵੇਂ ਸਬੂਤਾਂ ਨੂੰ ਪੂਰੀ ਤਰ੍ਹਾਂ ਖੰਘਾਲ ਰਹੀ ਹੈ ਅਤੇ ਜਲਦੀ ਹੀ ਅਸੀਂ ਸਹੀ ਨਤੀਜਿਆਂ ਉਪਰ ਪਹੁੰਚ ਜਾਵਾਂਗੇ।
ਪੁਲਿਸ ਨੇ ਗੁੰਮ ਹੋਏ ਬੱਚੇ ਦੇ ਘਰ (ਕੈਂਡਲ ਵਿਖੇ) ਪੂਰੀ ਛਾਣਬੀਣ ਕੀਤੀ ਅਤੇ ਉਥੇ ਇੱਕ ਲਿਊਮੀਨਲ ਨਾਮ ਦੇ ਰਸਾਇਣਿਕ ਪਦਾਰਥ ਦਾ ਛਿੜਕਾਅ ਵੀ ਕੀਤਾ ਜਿਸ ਨਾਲ ਕਿ ਜੰਮੇ ਹੋਏ ਖ਼ੂਨ ਦੇ ਧੱਬਿਆਂ ਨੂੰ ਲੱਭਿਆ ਜਾ ਸਕਦਾ ਹੈ।

Install Punjabi Akhbar App

Install
×