ਸਿਡਨੀ ਵਿਚੋਂ ਲਾਪਤਾ ਨੌਜਵਾਨ ਲੜਕੇ ਦੀ ਭਾਲ ਲਈ ਪੁਲਿਸ ਵੱਲੋਂ ਅਪੀਲ

ਇਸਾਕ ਰੋਬਿਨਸਨ, ਉਮਰ 14 ਸਾਲ ਜਿਸ ਨੂੰ ਕਿ ਐਲਬਰੀ ਸ਼ਹਿਰ ਦੇ ਲਵਿੰਗਟਨ ਵਿਖੇ ਐਨਸਲਾਈ ਐਵਨਿਊ ਵਿੱਚ ਬੀਤੇ ਐਤਵਾਰ ਨੂੰ ਆਖਰੀ ਵਾਰੀ ਦੇਖਿਆ ਗਿਆ ਸੀ, ਅਤੇ ਇਸਤੋਂ ਬਾਅਦ ਇਸਾਕ ਲਾਪਤਾ ਮੰਨਿਆ ਜਾ ਰਿਹਾ ਹੈ। ਪੁਲਿਸ ਨੇ ਉਸਦੀ ਭਾਲ ਵਿੱਚ ਜਨਤਕ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਉਕਤ ਲੜਕੇ ਬਾਰੇ ਕਿਸੇ ਨੂੰ ਕੋਈ ਵੀ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੇ।
ਮੁਰੇ ਰਿਵਰ ਜ਼ਿਲ੍ਹਾ ਪੁਲਿਸ ਨੂੰ ਇਸ ਬਾਬਤ ਕੱਲ੍ਹ ਹੀ ਦੱਸਿਆ ਗਿਆ ਹੈ ਅਤੇ ਪੁਲਿਸ ਨੇ ਇਸ ਮਾਮਲੇ ਵਿੱਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇਸਾਕ ਦਾ ਕੱਦ 170 ਸੈਂਟੀਮੀਟਰ ਹੈ ਅਤੇ ਉਹ ਯੂਰਪੀਆਈ ਦਿਖ ਦਾ ਪਤਲੇ ਸਰੀਰ ਵਾਲਾ ਲੜਕਾ ਹੈ।
ਮੰਨਿਆ ਇਹ ਵੀ ਜਾ ਰਿਹਾ ਹੈ ਕਿ ਸ਼ਾਇਦ ਇਸਾਕ ਵੋਡੌਂਗਾ (ਵਿਕਟੌਰੀਆ) ਵੱਲ ਗਿਆ ਹੋਵੇਗਾ ਅਤੇ ਜੇਕਰ ਕਿਸੇ ਨੂੰ ਇਸ ਬਾਰੇ ਵਿੱਚ ਕੋਈ ਸੂਚਨਾ ਮਿਲੀ ਹੋਵੇ ਤਾਂ ਐਲਬਰੀ ਪੁਲਿਸ ਜਾਂ ਕ੍ਰਾਈਮ ਸਟਾਪਰਜ਼ ਨੂੰ ਤੁਰਤੰ ਇਤਲਾਹ ਦਿੱਤੀ ਜਾਵੇ।