ਹੇਸਟਿੰਗ ਵਿਖੇ 19 ਸਾਲਾ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਦੇ ਇਕ ਭਾਰਤੀ ਦੀ ਪੁਲਿਸ ਨੂੰ ਭਾਲ

ਪਿਛਲੇ ਵੀਕਐਂਡ ਉਤੇ ਹੇਸਟਿੰਗ ਸ਼ਹਿਰ ਵਿਖੇ ਇਕ 19 ਸਾਲਾ ਲੜਕੀ ਨੂੰ ਆਪਣੀ ਕਾਰ ਵਿਚ ਬਿਠਾ ਕੇ ਅਗਵਾ ਕਰਨ ਦੀ ਕੋਸ਼ਿਸ਼ ਵਿਚ ਇਕ 20 ਸਾਲਾ ਭਾਰਤੀ ਦੀ ਨਿਊਜ਼ੀਲੈਂਡ ਪੁਲਿਸ ਨੂੰ ਭਾਲ ਹੈ। ਪੁਲਿਸ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਐਤਵਾਰ ਸੇਵੇਰ ਇਹ ਲੜਕੀ ਹਰੇਟਾਊਂਗਾ ਸਟਰੀਟ ਉਤੇ ਪੈਦਲ ਚੱਲ ਕੇ ਆਪਣੇ ਘਰ ਵੱਲ ਜਾ ਰਹੀ ਸੀ ਤਾਂ ਇਕ 20 ਸਾਲਾ ਭਾਰਤੀ ਨੇ ਨਿਊ ਵਰਲਡ ਸੁਪਰਮਾਰਕੀਟ ਦੇ ਲਾਗੇ ਇਸ ਕੁੜੀ ਨੂੰ ਆਪਣੀ ਕਾਰ ਵਿਚ ਜਬਰਦਸਤੀ ਬਿਠਾਇਆ। ਕਾਰ ਵਿਚ ਬੈਠਣ ਤੋਂ ਬਾਅਦ ਇਹ ਕਾਰ ਹੈਵਲੁੱਕ ਨਾਰਥ ਵਾਲੇ ਪਾਸੇ ਗਈ। ਪੁਲਿਸ ਅਨੁਸਾਰ ਕਿਸੀ ਤਰ•ਾਂ ਇਹ ਲੜਕੀ ਉਸ ਕੋਲੋਂ ਬਚ ਕੇ ਨਿਕਲਣ ਵਿਚ ਕਾਮਯਾਬ ਹੋ ਗਈ। ਇਹ ਮਾਮਲਾ ਜਿਨਸੀ ਸਬੰਧਾਂ ਦਾ ਮੰਨਿਆ ਜਾ ਰਿਹਾ ਹੈ ਅਤੇ ਪੁਲਿਸ ਲੋਕਾਂ ਕੋਲੋਂ ਇਸ ਸਬੰਧੀ ਸੂਚਨਾ ਪ੍ਰਾਪਤ ਕਰਨ ‘ਤੇ ਲੱਗੀ ਹੋਈ ਹੈ। ਇਸ ਲੜਕੇ ਦਾ ਹੁਲੀਆ ਉਮਰ 20 ਸਾਲ, ਵਾਲ ਕੱਟੇ ਹੋਏ, ਅੰਗਰੇਜ਼ੀ ਬੋਲਣੀ ਨਹੀਂ ਆਉਂਦੀ, ਕਾਰ ਦਾ ਰੰਗ ਨੀਲਾ ਜਾਂ ਹਰਾ, ਚਾਰ ਦਰਵਾਜੇ ਹੈਚਬੈਕ ਅਤੇ ਉਚੀ ਆਵਾਜ਼ ਕੱਢਣ ਵਾਲਾ ਐਗਜ਼ਾਸਟ ਲੱਗਾ ਹੋਇਆ ਹੈ।
ਬਹੁਤ ਵਾਰ ਇਹ ਵੀ ਸਾਹਮਣੇ ਆਇਆ ਹੈ ਕਿ ਅਜਿਹੇ ਮਾਮਲੇ ਪਹਿਲਾਂ ਆਪਸੀ ਸਹਿਮਤੀ ਨਾਲ ਸ਼ੁਰੂ ਹੁੰਦੇ ਹਨ ਅਤੇ ਫਿਰ ਇਕ ਧਿਰ ਵੱਲੋਂ ਦੂਜੇ ਉਤੇ ਦੋਸ਼ ਲਗਾ ਦਿੱਤਾ ਜਾਂਦਾ ਹੈ।

Welcome to Punjabi Akhbar

Install Punjabi Akhbar
×