ਦੱਖਣੀ ਆਸਟ੍ਰੇਲੀਆ ਵਿੱਚੋਂ 2 ਬੱਚੀਆਂ ਲਾ-ਪਤਾ, ਪੁਲਿਸ ਕਰ ਰਹੀ ਭਾਲ਼

ਬੀਤੇ ਸ਼ਨਿਚਰਵਾਰ ਤੋਂ, ਐਡੀਲੇਡ (ਪੱਛਮੀ) ਦੇ ਕਿਡਮੈਨ ਪਾਰਕ ਵਿਖੇ ਘਰ ਤੋਂ ਦੋ ਬੱਚੀਆਂ (ਡੈਨੀਏਲਾ 7 ਸਾਲ ਅਤੇ ਇੰਡਿਆਨਾ 5 ਸਾਲ) ਗੁੰਮਸ਼ੁਦਾ ਹਨ ਅਤੇ ਪੁਲਿਸ ਪੂਰੀ ਮੁਸਤੈਦੀ ਨਾਲ ਇਨ੍ਹਾਂ ਬੱਚੀਆਂ ਦੀ ਭਾਲ਼ ਕਰ ਰਹੀ ਹੈ। ਇਹ ਦੋਵੇਂ ਬੱਚੀਆਂ ਸਕੀਐ ਭੈਣਾਂ ਹਨ।
ਇਨ੍ਹਾਂ ਦੋਹਾਂ ਬੱਚੀਆਂ ਨੇ ਮਾਊਸ ਬਰੈਂਡ ਦੇ ਕੱਪੜੇ ਪਾਏ ਹੋਏ ਹਨ।
ਪੁਲਿਸ ਨੇ ਜਨਤਕ ਤੌਰ ਤੇ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਇਨ੍ਹਾਂ ਬੱਚੀਆਂ ਬਾਰੇ ਕੋਈ ਵੀ ਇਤਲਾਹ ਜਾਂ ਮਾਲੂਮਾਤ ਹੋਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਬੱਚੀਆਂ ਨੂੰ ਸਹੀ ਸਲਾਮਤ ਉਨ੍ਹਾਂ ਦੇ ਮਾਪਿਆਂ ਕੋਲ ਪਹੁੰਚਾਇਆ ਜਾ ਸਕੇ।