ਆਸਟ੍ਰੇਲੀਆ ‘ਚ ਮੀਡੀਆ ਸੰਗਠਨਾਂ ‘ਤੇ ਪੁਲਸ ਛਾਪੇ

– ਅੰਤਰਰਾਸ਼ਟਰੀ ਮੀਡੀਆ ਵੱਲੋਂ ਵਿਆਪਕ ਨਿਖੇਧੀ 

news lasara 190610 police raids on media

(ਬ੍ਰਿਸਬੇਨ 9 ਜੂਨਆਸਟ੍ਰੇਲੀਆ ਦੇ ਪ੍ਰਮੁੱਖ ਮੀਡੀਆ ਸੰਗਠਨਾਂ ਅਤੇ ਪੱਤਰਕਾਰਾਂ ਦੇ ਘਰਾਂ ‘ ਮੰਗਲਵਾਰ ਤੋਂ ਹੋਈ ਪੁਲਸ ਛਾਪੇਮਾਰੀ ਦੇ ਚਲਦਿਆਂ ਦੇਸ਼ ਦੀ ਲੋਕਤੰਤਰੀ ਸਾਖ ਹੁਣ ਸਵਾਲਾਂ ਦੇ ਘੇਰੇ ‘ ਘਿਰੀ ਨਜ਼ਰ  ਰਹੀ ਹੈ। ਜਿਕਰਯੋਗ ਹੈ ਕਿਆਸਟ੍ਰੇਲੀਆਈ ਨਾਗਰਿਕਾਂ ਦੀ ਜਾਸੂਸੀ ਕਰਾਉਣ ਦੀ ਸਰਕਾਰ ਦੀ ਗੁਪਤ ਯੋਜਨਾ ਦੇ ਬਾਰੇ ਕੈਨਬਰਾ ਦੇ ਇਕ ਪੱਤਰਕਾਰ ਨੇ ਪਿਛਲੇ ਸਾਲ ਇਕ ਖਬਰ ਲਿਖੀ ਸੀ ਅਤੇ ਪੁਲਸ ਨੇ ਸੰਭਵ ਤੌਰ ‘ਤੇ ਇਸੇ ਖਬਰ ਨਾਲ ਜੁੜੀਆਂ ਸੂਚਨਾਵਾਂ ਲੱਭਦੇ ਹੋਏ ਉਨ੍ਹਾਂ ਦੇ ਘਰ ‘ਤੇ ਛਾਪੇਮਾਰੀ ਕੀਤੀ।ਅਗਲੇ ਹੀ ਦਿਨ (ਬੁੱਧਵਾਰਨੂੰ ਪੁਲਸ ਨੇ ਦੇਸ਼ ਦੇ ਵੱਕਾਰੀ ਰਾਸ਼ਟਰੀ ਪ੍ਰਸਾਰਕ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ( ਬੀ ਸੀਦੇ ਹੈੱਡਕੁਆਰਟਰ ‘ਤੇ ਅਚਾਨਕ ਛਾਪੇਮਾਰੀ ਕੀਤੀ। ਤਕਰੀਬਨ 8 ਘੰਟੇ ਤੱਕ ਚੱਲੀ ਛਾਪੇਮਾਰੀ ਦੌਰਾਨ ਉਸ ਨੇ ਮੇਲਡਰਾਫਟ ਦੇ ਲੇਖਾਂ ਅਤੇਇਕ ਖੁਫੀਆ ਰਿਪੋਰਟ ਨਾਲ ਜੁੜੇ ਪੱਤਰਕਾਰ ਦੇ ਨੋਟਸ ਦੀ ਜਾਂਚ ਕੀਤੀ। ਦੱਸਣਯੋਗ ਹੈ ਕਿ ਇਸ ਖੁਫੀਆ ਰਿਪੋਰਟ ਜ਼ਰੀਏ ਹੀ ਦੱਸਿਆ ਗਿਆ ਸੀ ਕਿ ਆਸਟ੍ਰੇਲੀਆ ਦੇ ਵਿਸ਼ੇਸ਼ ਫ਼ੌਜੀ ਬਲਾਂ ਨੇ ਅਫਗਾਨਿਸਤਾਨ ਵਿਚ ਨਿਹੱਥੇ ਆਮ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਪੁਲਸਛਾਪੇਮਾਰੀ ਤੋਂ ਬਾਅਦ ਆਪਣੇ ਨਾਲ ਦੋ ਪੈੱਨ ਡ੍ਰਾਈਵ ‘ ਸੰਬੰਧਿਤ ਦਸਤਾਵੇਜ਼ ਲੈ ਕੇ ਚਲੇ ਗਏੇਜਿਸ ਨਾਲ ਰਾਜਨੀਤਕ ਵਿਵਾਦ ਪੈਦਾ ਹੋ ਗਿਆ ਅਤੇ ਸਰਕਾਰ ‘ਤੇ ਜਵਾਬਦੇਹੀ ਤੋਂ ਬਚਣ ਦੇ ਦੋਸ਼ ਵੀ ਲੱਗੇ। ਸਿਡਨੀ ਸਥਿਤ ਯੂਨੀਵਰਸਿਟੀ ਆਫ ਤਕਨਾਲੋਜੀ ਨਾਲ ਜੁੜੇ ਪ੍ਰੋਫੈਸਰਪੀਟਰ ਮੈਨਿੰਗ ਨੇ ਕਿਹਾ,”ਇਸ ਨਾਲ ਖੁਲਾਸਾ ਹੋ ਰਿਹਾ ਹੈ ਕਿ ਆਸਟ੍ਰੇਲੀਆ ਲੋਕਤੰਤਰੀ ਦੁਨੀਆ ਦੇ ਸਭ ਤੋਂ ਗੁਪਤ ਪ੍ਰਸ਼ਾਸਨਾਂ ਵਿਚੋਂ ਇਕ ਹੈ।”  ਉਹਨਾਂ ਸਰਕਾਰ ਦੀ ਪਾਰਦਰਸ਼ਿਤਾ ਉੱਤੇ ਉਂਗਲ ਉਠਾਉਂਦਿਆਂ ਕਿਹਾ ਹੈ ਕਿ ਸਾਲ 2001 ਤੋਂ ਹੀ ਨਿੱਜ਼ਤਾਰਾਸ਼ਟਰੀ ਸੁਰੱਖਿਆ ਅਤੇਅੱਤਵਾਦ ਨਾਲ ਮੁਕਾਬਲੇ ਦੇ ਨਾਲ ਜੁੜੇ 50 ਤੋਂ ਵੱਧ ਕਾਨੂੰਨਾਂ ਜਾਂ ਸੋਧਾਂ ਦੀ ਵਰਤੋਂ ਕੀਤੀ। ਅੰਤਰਰਾਸ਼ਟਰੀ ਮੀਡੀਆ ਨੇ ਵੀ ਮੀਡੀਆ ਸੰਗਠਨਾਂ ‘ਤੇ ਹੋਈ ਪੁਲਸ ਛਾਪੇਮਾਰੀ ਦੀ ਨਿੰਦਾ ਕੀਤੀ ਹੈ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਆਪਣੀ ਸਰਕਾਰ ਦੇ ਹਵਾਲੇ ਨਾਲਦਾਅਵਾ ਕੀਤਾ ਕਿ ਪੁਲਸ ਦੀ ਇਨ੍ਹਾਂ ਜਾਂਚਾਂ ਵਿਚ ਕੋਈ ਰਾਜਨੀਤਕ ਸ਼ਮੂਲੀਅਤ ਨਹੀਂ ਹੈ। ਇਹਨਾਂ ਘਟਨਾਵਾ ਦੇ ਬਾਅਦ ਪੱਤਰਕਾਰਾਂ ਅਤੇ ਉਨ੍ਹਾਂ ਦੇ ਸੂਤਰਾਂ ਨੂੰ ਤੁਰੰਤ ਜ਼ਿਆਦਾ ਸੁਰੱਖਿਆ ਦਿੱਤੇ ਜਾਣ ਦੀ ਮੰਗ ਉਠੀ ਹੈ। 

(ਹਰਜੀਤ ਲਸਾੜਾ)

harjit_las@yahoo.com

Install Punjabi Akhbar App

Install
×