ਭਾਈ ਗੁਰਦੀਪ ਸਿੰਘ ਬਠਿੰਡਾ ਦੇ ਘਰ ਨੂੰ ਬਠਿੰਡਾ ਪੁਲਿਸ ਨੇ ਘੇਰਿਆ

ਅੱਜ ਸਰਬੱਤ ਖਾਲਸਾ ਦੇ ਸਿੰਘ ਸਾਹਿਬਾਨ ਵੱਲੋ ਤਲਵੰਡੀ ਸਾਬੋ ਵਿਖੇ ਦਫਤਰ ਖੋਲਣਾ ਸੀ ਜਿਸ ਨੂੰ ਰੋਕਣ ਲਈ ਅੱਜ ਥਰਮਲ ਥਾਣੇ ਦੀ ਪੁਲਿਸ ਦੇ SHO ਥਰਮਲ ਦੀ ਅਗਵਾਈ ਵਿਚ ਬਰਨਾਲਾ ਰੋਡ ਸਥਿਤ ਰਿਹਾਇਸ਼ ਨੂੰ ਘੇਰਿਆ .. ਪ੍ਰੰਤੂ ਭਾਈ ਗੁਰਦੀਪ ਸਿੰਘ ਬਠਿੰਡਾ ਘਰ ਨਹੀ ਮਿਲੇ ਅਤੇ ਪੁਲਿਸ ਦੀਆ ਤਿੰਨ ਗੱਡੀਆ ਨੇ ਸਵੇਰ 3.30 ਵਜੇ ਤੋ ਘਰ ਨੂੰ ਘੇਰਿਆ ਅਤੇ ਫਿਰ ਸਵੇਰੇ ਭਾਈ ਬਠਿੰਡਾ ਦੇ ਪਿੰਡ ਬੁਰਜ ਮਹਿਮਾ ਵਿਖੇ ਡੀਅੈਸਪੀ ਬਠਿੰਡਾ ਸ਼ਹਿਰੀ ਯੋਗੇਸ਼ ਕੁਮਾਰ , ਅੈਸ ਅੈਚ ਉ ਸਿਵਲ ਲਾਈਨ ਕਰਮਜੀਤ ਸਿੰਘ , ਅੈਸ ਅੈਚ ਉ ਕੈਟ ਰੋਬਿਨ ਹੰਸ , ਅੈਸ ਅੈਚ ਉ ਚੌਕੀ ਬੱਲੂਆਣਾ ਦੀ ਅਗਵਾਈ ਚ ਭਾਰੀ ਪੁਲਿਸ ਵੱਲੋ ਛਾਪਾ ਮਾਰਿਆ ਪ੍ਰੰਤੂ ਭਾਈ ਸਾਹਬ ਨਹੀ ਮਿਲੇ ਅਤੇ ਪੁਲਿਸ ਵੱਲੋ ਘਰ ਦੀ ਤਲਾਸ਼ੀ ਲਈ ਪਰ ਭਾਈ ਬਠਿੰਡਾ ਨਹੀ ਮਿਲੇ ਤੇ ਪੁਲਿਸ ਨੇ ਪਿੰਡ ਤੋ ਬਾਹਰ ਜਾਦੀਆ ਸਾਰੀਆ ਸੜਕਾ ਤੇ ਕੱਚੇ ਰਸਤਿਆ ਉਪਰ ਨਾਕਾਬੰਦੀ ਕਰਕੇ ਦੁਪਹਿਰ 3 ਵਜੇ ਤੱਕ ਚੈਕਿੰਗ ਕੀਤੀ

Install Punjabi Akhbar App

Install
×