ਐਡੀਲੇਡ ਦੇ ਵੂਲਸ਼ੈਡ ਖੇਤਰ ਦੇ ਹਿੰਡਲੇ ਸਟ੍ਰੀਟ ਵਿੱਚ ਇੱਕ 27 ਸਾਲਾਂ ਦੇ ਵਿਅਕਤੀ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਪਾਇਆ ਗਿਆ ਹੈ। ਉਸ ਉਪਰ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ ਗਏ ਹਨ। ਉਕਤ ਨੂੰ ਐਡੀਲੇਡ ਦੇ ਰਾਇਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਕਿ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਘਟਨਾ ਸਵੇਰੇ 5 ਵਜੇ ਦੀ ਹੈ।
ਪੁਲਿਸ ਨੂੰ ਇੱਕ ਯੂਰਪੀ ਦਿੱਖ ਵਾਲੇ ਵਿਅਕਤੀ ਦੀ ਤਲਾਸ਼ ਹੈ ਜਿਸਨੂੰ ਕਿ ਸੀ.ਸੀ.ਟੀ.ਵੀ. ਫੂਟੇਜ ਵਿੱਚ ਦੇਖਿਆ ਗਿਆ ਹੈ ਅਤੇ ਉਹ ਇਸ ਘਟਨਾ ਤੋਂ ਬਾਅਦ ਹਿੰਡਲੇ ਸਟ੍ਰੀਟ ਤੋਂ ਉਤਰ ਵੱਲ ਨੂੰ ਕਿੰਗ ਵਿਲਿਅਮ ਸਟ੍ਰੀਟ ਵਿੱਚ ਦਾਖਲ ਹੋਇਆ ਸੀ।
ਪੁਲਿਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ ਅਤੇ ਹੋਰ ਵੀ ਸੀ.ਸੀ.ਟੀ.ਵੀ. ਫੂਟੇਜ ਨੂੰ ਖੰਘਾਲ ਰਹੀ ਹੈ।