ਪੁਲਿਸ ਅਧਿਕਾਰੀ ਦੀ ਟ੍ਰੈਫਿਕ ਸਟਾਪ ਦੌਰਾਨ ਸਿਰ ਵਿੱਚ ਗੋਲੀ ਲੱਗਣ ਤੋਂ 5 ਹਫ਼ਤਿਆਂ ਬਾਅਦ ਹੋਈ ਮੌਤ 

(ਨਿਊਯਾਰਕ)—ਪਿਛਲੇ ਦਿਨੀ ਅਗਸਤ ਮਹੀਨੇ ਵਿੱਚ ਰਿਚਮੰਡ ਇੰਡੀਅਨਾਂ ਵਿਖੇਂ ਆਪਣੀ ਡਿਊਟੀ ਨਿਭਾਅ ਰਹੀ ਇਕ ਮਹਿਲਾ ਪੁਲਿਸ ਅਧਿਕਾਰੀ ਸੀਰਾ ਬਰਟਨ (28) ਸਾਲ ਦੀ ਅੱਜ ਰਾਤ ਨੂੰ ਮੌਤ ਹੋ ਗਈ ਹੈ। ਸੀਰਾ ਬਰਟਨ ਇੱਕ ਪੂਰਬੀ ਇੰਡੀਆਨਾ ਪੁਲਿਸ ਅਧਿਕਾਰੀ ਦੀ ਲੰਘੇ ਅਗਸਤ ਮਹੀਨੇ ਟ੍ਰੈਫਿਕ ਸਟਾਪ ਦੌਰਾਨ ਸਿਰ ਵਿੱਚ ਗੋਲੀ ਲੱਗਣ ਤੋਂ ਪੰਜ ਹਫ਼ਤਿਆਂ ਤੋਂ ਵੱਧ ਸਮੇਂ ਦੇ ਬਾਅਦ ਮੌਤ ਹੋ ਗਈ ਹੈ।

ਪੁਲਿਸ ਅਧਿਕਾਰੀ ਸੀਰਾ ਬਰਟਨ ਦੀ ਬੀਤੀ ਰਾਤ ਰੀਡ ਹੈਲਥ ਫੈਸਿਲਿਟੀ ਵਿੱਚ ਮੌਤ ਹੋਈ, ਰਿਚਮੰਡ ਪੁਲਿਸ ਵਿਭਾਗ ਨੇ ਫੇਸਬੁੱਕ ‘ਤੇ ਇਕ ਪੋਸਟ ਵਿੱਚ ਕੀਤੇ ਇੱਕ ਬਿਆਨ ਵਿੱਚ ਕਿਹਾ ਕਿ,  ਰਿਚਮੰਡ ਕਮਿਊਨਿਟੀ, ਅਤੇ ਜਿਨ੍ਹਾਂ ਨੇ ਸੀਰਾ ਬਰਟਨ ਅਤੇ ਉਸਦੇ ਪਰਿਵਾਰ ਅਤੇ ਵਿਭਾਗ ਨੂੰ ਨੇੜੇ ਅਤੇ ਦੂਰ ਤੋਂ ਸਮਰਥਨ ਦਿੱਤਾ ਹੈ ਅਸੀਂ ਪਰਿਵਾਰ ਨੂੰ ਸਮਰਥਨ ਦੇਣ ਵਾਲੇ ਉਹਨਾਂ ਲੋਕਾ ਦਾ ਧੰਨਵਾਦ ਕਰਦੇ ਹਾਂ ਪ੍ਰੰਤੂ ਇਕ ਨੇਕ ਪੁਲਿਸ ਅਧਿਕਾਰੀ ਦਾ ਛੋਟੀ ਉਮਰ ਚ’ ਚਲੇ ਜਾਣਾ ਵਿਭਾਗ ਨੂੰ ਅਤੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਮਹਿਲਾ ਪੁਲਿਸ ਅਧਿਕਾਰੀ ਬਰਟਨ ਨਾਲ 10 ਅਗਸਤ ਨੂੰ ਹੋਈ ਗੋਲੀਬਾਰੀ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ। ਜਿਸ ਨੂੰ ਹਾਸਪਾਈਸ ਕੇਅਰ, ਉਸ ਨੂੰ ਡੇਟਨ, ਓਹੀਓ ਦੇ ਇੱਕ ਹਸਪਤਾਲ ਵਿੱਚ ਜੀਵਨ ਦੀ ਸਹਾਇਤਾ ਲਈ ਭਰਤੀ ਕਰਵਾਇਆ ਗਿਆ ਸੀ। ਮ੍ਰਿਤਕ ਬਰਟਨ ਇੰਡੀਆਨਾਪੋਲਿਸ ਤੋਂ ਲਗਭਗ 65 ਮੀਲ ਪੂਰਬ ਵਿੱਚ, ਰਿਚਮੰਡ ਵਿੱਚ ਪੁਲਿਸ 9  ਵਿਭਾਗ ਵਿੱਚ ਚਾਰ ਸਾਲ ਤੋ ਨੋਕਰੀ ਕਰਦੀ ਸੀ। ਜਿਸ ਨੇ ਮੈਥਾਮਫੇਟਾਮਾਈਨ, ਕੋਕੀਨ ਅਤੇ ਹੈਰੋਇਨ ਅਤੇ ਇੱਕ ਗੰਭੀਰ ਹਿੰਸਕ ਅਪਰਾਧੀ ਦੁਆਰਾ ਇੱਕ ਹਥਿਆਰਬੰਦ ਨੂੰ ਪਕੜਿਆ ਉਸਨੇ ਦੋਸ਼ੀ ਨਾ ਹੋਣ ਦੀ ਬੇਨਤੀ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਲੀ ਨਾਮੀ ਵਿਅਕਤੀ ਨੂੰ ਉਸ ਨੇ ਰੋਕਿਆ ਅਤੇ ਮਹਿਲਾ ਪੁਲਿਸ ਬਰਟਨ ਨੂੰ ਉਸਦੇ ਪੁਲਿਸ ਕੁੱਤੇ ਦੀ ਸਹਾਇਤਾ ਲਈ ਬੁਲਾਇਆ, ਕੇ-9 ਪੁਲਿਸ ਵਿਭਾਗ ਦੇ  ਕੁੱਤੇ ਨੇ ਨਸ਼ੀਲੇ ਪਦਾਰਥਾਂ ਦੀ ਸੰਭਾਵਤ ਉਸ ਕੋਲ ਮੌਜੂਦਗੀ ਦਾ ਸੰਕੇਤ ਦਿੱਤਾ। ਅਦਾਲਤੀ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ ਜਦੋਂ ਅਧਿਕਾਰੀ ਗੱਲ ਕਰ ਰਹੇ ਸਨ, ਦੋਸ਼ੀ ਨੇ  ਇੱਕ ਬੰਦੂਕ ਕੱਢੀ ਜੋ ਕੇ-9 ਦੀ ਮਹਿਲਾ ਪੁਲਿਸ  ਅਧਿਕਾਰੀ ਬਰਟਨ ਨੂੰ ਗੋਲੀ ਮਾਰ ਦਿੱਤੀ। ਦੂਜੇ ਅਫਸਰਾਂ ਨੇ ਜਵਾਬੀ ਗੋਲੀਬਾਰੀ ਕੀਤੀ ਅਤੇ ਉਹ ਭੱਜ ਗਿਆ।ਦੋਸ਼ੀ  ਲੀ ਨੂੰ ਥੋੜ੍ਹੇ ਜਿਹੇ ਪੈਦਲ ਪਿੱਛਾ ਕਰਨ ਤੋਂ ਬਾਅਦ ਪੁਲਿਸ ਨੇ ਫੜ ਲਿਆ ਗਿਆ ਸੀ।

ਇਸ ਘਟਨਾ ਵਿੱਚ ਕਿਸੇ ਹੋਰ ਅਫਸਰ ਨੂੰ ਗੋਲੀ ਨਹੀਂ ਲੱਗੀ।

Install Punjabi Akhbar App

Install
×