ਅਮਰੀਕਾ ਦੇ ਸੂਬੇ ਜਾਰਜੀਆ ‘ਚ ਭਾਰਤੀ ਮੂਲ ਦੇ ਪੁਲਿਸ ਅਧਿਕਾਰੀ ਦੀ ਗੋਲੀ ਲੱਗਣ ਤੋਂ ਬਾਅਦ ਹੋਈ ਮੌਤ

ਹੱਤਿਆ ਦੇ ਦੋਸ਼ੀ ਦੀ ਗ੍ਰਿਫਤਾਰੀ ਲਈ 60,000 ਹਜ਼ਾਰ ਡਾਲਰ ਦਾ ਇਨਾਮ

ਨਿਊਯਾਰਕ —ਅਮਰੀਕਾ ਦੇ ਸੂਬੇ  ਜਾਰਜੀਆ ਚ’ ਇਕ ਭਾਰਤੀ ਮੂਲ ਦੇ ਪੁਲਿਸ ਅਧਿਕਾਰੀ ਪਰਮਹੰਸ ਦੇਸਾਈ ਦੀ ਹੱਤਿਆ ਦੇ ਦੋਸ਼ੀ  ਇੱਕ ਸ਼ੱਕੀ ਦੀ ਭਾਲ ਜਾਰੀ ਹੈ। ਹੈਨਰੀ ਕਾਉਂਟੀ ਦੇ ਪੁਲਿਸ  ਅਧਿਕਾਰੀ ਪਰਮਹੰਸ ਦੇਸਾਈ ਨੂੰ ਬੀਤੀ  4 ਨਵੰਬਰ ਦੀ ਸ਼ਾਮ ਨੂੰ ਮੈਕਡੋਨਫ ਵਿੱਚ ਕੀਜ਼ ਫੈਰੀ ਰੋਡ ਅਤੇ ਫਲੋਰੇਸਟਾ ਡਰਾਈਵ ਦੇ ਨੇੜੇ ਇੱਕ ਘਰ ਵਿੱਚ ਇੱਕ ਘਰੇਲੂ ਝਗੜਾ ਨਿਪਟਾਉਣ ਲਈ  ਗਏ ਸਨ ਜਿੱਥੇ  ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ। ਹੱਤਿਆ ਦਾ ਦੋਸ਼ੀ ਸ਼ੱਕੀ, 22 ਸਾਲਾ ਨੋਜਵਾਨ  ਜਾਰਡਨ ਜੈਕਸਨ, ਜੋ ਪੁਲਿਸ ਅਧਿਕਾਰੀ ਨੂੰ ਗੋਲੀ ਮਾਰ ਕੇ ਇਕ ਚਿੱਟੇ ਰੰਗ ਦੀ ਹੌਂਡਾ ਸਿਵਿਕ ਵਿੱਚ ਭੱਜ ਗਿਆ ਸੀ।

ਪੁਲਿਸ  ਅਧਿਕਾਰੀ ਪਰਮਹੰਸ  ਦੇਸਾਈ ਨੂੰ ਗੋਲੀ ਲੱਗਣ ਕਾਰਨ ਉਸ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਖੇਂ  ਦਾਖਲ ਕਰਵਾਇਆ ਗਿਆ ਸੀ, ਪਰ ਹੈਨਰੀ ਕਾਉਂਟੀ ਪੁਲਿਸ ਵਿਭਾਗ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਉਸ ਦੀ ਮੋਤ ਹੋ ਗਈ ਹੈ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਪੁਲਿਸ ਅਧਿਕਾਰੀ ਦੇਸਾਈ ਇਸ ਹਫ਼ਤੇ ਜਾਰਜੀਆ ਦੇ ਦੂਜੇ ਅਧਿਕਾਰੀ ਹਨ, ਜਿਨ੍ਹਾਂ ਦੀ ਡਿਊਟੀ ਦੌਰਾਨ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਗੋਲੀਬਾਰੀ ਦੇ ਬਾਅਦ ਤੋਂ ਜਾਰਡਨ ਜੈਕਸਨ ਦੀ ਗ੍ਰਿਫਤਾਰੀ ਲਈ ਜਾਰਜੀਆ ਵਿੱਚ ਇੱਕ ਸਰਗਰਮ ਬਲੂ ਅਲਰਟ ਹੈ, ਅਤੇ ਉਸ ਦੇ ਫੜੇ ਜਾਣ ਦਾ ਇਨਾਮ ਹੁਣ 60,000 ਡਾਲਰ ਤੱਕ ਰੱਖਿਆਂ ਗਿਆ ਹੈ।

Install Punjabi Akhbar App

Install
×