ਕੈਨੇਡਾ ਦੇ ਸ਼ਹਿਰ ਰਿਚਮੰਡ ਦੀ ਪੰਜਾਬੀ ਮੂਲ ਦੀ ਪੁਲਿਸ ਅਫਸਰ ਜੈਸਮੀਨ ਥਿਆਰਾ ਦੀ ਗੋਲ਼ੀਆਂ ਨਾਲ ਵਿੰਨੀ ਲਾਸ਼ ੳ੍ਰਕ ਸਟ੍ਰੀਟ ਪੁਲ ਹੇਠੋਂ ਮਿਲੀ

ਨਿਊਯਾਰਕ/ ਵੈਨਕੂਵਰ —ਕੈਨੇਡਾ ਦੇ ਸ਼ਹਿਰ ਰਿਚਮੰਡ ਕੈਨੇਡਾ ਦੀ ਇਕ ਪੰਜਾਬੀ ਮੂਲ ਦੀ ਪੁਲਿਸ ਅਫਸਰ ਜੈਸਮੀਨ ਥਿਆਰਾ ਵੱਲੋ ਲੰਘੀ 21 ਫਰਵਰੀ ਵਾਲੇ ਦਿਨ ਖੁਦਕੁਸ਼ੀ ਕਰਨ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਖੁਦਕੁਸ਼ੀ ਦੇ ਕਾਰਨਾ ਬਾਰੇ ਬਹੁਤੀ ਜਾਣਕਾਰੀ ਪ੍ਰਾਪਤ ਨਹੀ ਹੈ ਕਿ ਉਸ ਨੇ ਕਿਸ ਕਰਕੇ ਖ਼ੁਦਕੁਸ਼ੀ ਨੂੰ ਅੰਜਾਮ ਦਿੱਤਾ ਹੈ।ਅਤੇ ਗੋਲ਼ੀਆਂ ਨਾਲ ਵਿੰਨੀ ਹੋਈ ਉਸ ਦੀ ਲਾਸ਼ ਬ੍ਰਿਟਿਸ ਕੋਲੰਬੀਆ ਦੇ ੳ੍ਰਕ ਸਟ੍ਰੀਟ ਪੁਲ ਦੇ ਹੇਠੋਂ ਮਿਲੀ ਹੈ। ਇੰਝ ਇਸ ਉਮਰੇ ਜੈਸਮੀਨ  ਦਾ ਦੁਨੀਆ ਤੋ ਚੱਲੇ ਜਾਣ ਨਾਲ ਬਹੁਤੇ ਲੋਕਾਂ ਨੂੰ ਸੋਚਣ ਲਈ ਮਜਬੂਰ ਜਰੂਰ ਕੀਤਾ ਹੈ।ਆਰਸੀਐਮਪੀ ਜੋ ਕੈਨੇਡਾ ਦੀ ਆਲਾ ਦਰਜੇ ਦੀ ਪੁਲਿਸ ਫੋਰਸ ਹੈ। ਉਹ ਉਸ ਵਿੱਚ ਨੋਕਰੀ ਕਰਦੀ ਸੀ ਯਾਦ ਰਹੇ ਦੁਨੀਆ ਭਰ ਵਿੱਚ ਮਾਨਸਿਕ ਤਨਾੳ ਲਗਾਤਾਰ ਲੋਕਾਂ ਤੇ ਦਬਾਉ ਬਣਾ ਰਿਹਾ ਹੈ ਤੇ ਘੱਟ ਉਮਰੇ ਖੁਦਕੁਸ਼ੀਆਂ ਦਾ ਰੁਝਾਨ ਵਧ ਰਿਹਾ ਹੈ। ਜੈਸਮੀਨ ਦੇ ਪਰਿਵਾਰ ਨੇ ਜਨਤਕ ਤੋਰ ਤੇ ਵੀ ਭੇਦਭਰੀ ਹਾਲਤ ਚ’ ਉਸ ਵੱਲੋਂ ਖ਼ੁਦਕੁਸ਼ੀ ਦਾ ਜਿਕਰ ਕਰਨ ਬਾਰੇ ਕੁਝ ਕਹਿਣ ਤੋ ਇਨਕਾਰ ਕੀਤਾ ਹੈ। ਜੈਸਮੀਨ ਦੀ ਮੋਤ ਦਾ ਸਮੂਹ ਕੈਨੇਡਾ ਚ’ ਵੱਸਦੇ ਪੰਜਾਬੀ ਮੂਲ ਦੇ ਭਾੲੀਚਾਰੇ ਚ’ ਕਾਫੀ ਸੋਗ ਹੈ।

Install Punjabi Akhbar App

Install
×