ਨਿਊਯਾਰਕ : ਕੈਲੀਫੋਰਨੀਆ ਦੇ ਸੈਕਰਾਮੈਂਟੋ ਕਾਉਂਟੀ ਦੇ ਅਧੀਨ ਪੈਂਦੇ ਸ਼ਹਿਰ ਗਾਲਟ ਦੇ ਇਕ ਪੰਜਾਬੀ ਪੁਲਿਸ ਅਫਸਰ ਹਰਮਿੰਦਰ ਸਿੰਘ ਗਰੇਵਾਲ ਦੀ ਬੀਤੇਂ ਦਿਨ ਹੋਏ ਇਕ ਭਿਆਨਕ ਸੜਕ ਹਾਦਸੇ ਵਿੱਚ ਹੋਈ ਮੌਤ ਹੋ ਗਈ। ਬੀਤੇਂ ਐਤਵਾਰ ਨੂੰ ਇਹ ਹਾਦਸਾ ਹਾਈਵੇ 99 ਦੇ ਡਿਲਾਰਡ ਰੌਡ ਦੇ ਨੇੜੇ ਵਾਪਰਿਆਂ। ਹਰਮਿੰਦਰ ਸਿੰਘ ਗਰੇਵਾਲ ਡਿਉਟੀ ਦੌਰਾਨ 22 ਅਗਸਤ ਵਾਲੇ ਦਿਨ ਕੈਲੀਫੋਰਨੀਆ ਦੇ ਕੈਲਡੋਰ ਵਿੱਚ ਲੱਗੀ ਅੱਗ ਦੇ ਸੰਬੰਧ ਚ’ ਪੁਲਿਸ ਸਹਾਇਤਾ ਲਈ ਡਿਊਟੀ ਤੇ ਜਾਂਦੇ ਸਮੇਂ ਇਹ ਹਾਦਸਾ ਹਾਈਵੇ-99 ਉੱਤੇ ਵਾਪਰਿਆਂ ਜਦੋ ਇਕ ਪੰਜਾਬੀ ਮੂਲ ਦਾ ਨੋਜਵਾਨ ਮਨਜੋਤ ਸਿੰਘ ਥਿੰਦ ਆਪਣੇ ਪਿਕਅੱਪ ਗੱਡੀ ਨੂੰ ਅਚਾਨਕ ਕਾਬੂ ਨਾ ਕਰ ਪਾਇਆ ਅਤੇ ਉਹ ਡਿਵਾਈਡਰ ਨੂੰ ਤੋੜ ਕੇ ਦੂਸਰੇ ਪਾਸੇ ਤੋ ਆਉਂਦੀ ਇਸ ਪੁਲਿਸ ਦੀ ਕਾਰ ਚ’ ਸਿੱਧੀ ਜਾ ਵੱਜੀ, ਪੁਲਿਸ ਦੀ ਕਾਰ ਚ’ ਪੁਲਿਸ ਅਫਸਰ ਹਰਿਮੰਦਰ ਗਰੇਵਾਲ ਅਤੇ ਉਸ ਦੇ ਨਾਲ ਡਿਊਟੀ ਤੇ ਇਕ ਮਹਿਲਾ ਪੁਲਿਸ ਅਧਿਕਾਰੀ ਹੇੜੇਰਾ ਕੋਰੀ ਸਵਾਰ ਸੀ। ਪਿਕਅੱਪ ਨੂੰ ਚਲਾ ਰਿਹਾ ਪੰਜਾਬੀ ਮੂਲ ਦਾ (25) ਸਾਲਾ ਨੋਜਵਾਨ ਡਰਾਈਵਰ ਜੋ ਮਨਜੋਤ ਸਿੰਘ ਥਿੰਦ ਦੀ ਮੋਕੇ ਤੇ ਹੀ ਮੋਤ ਹੋ ਗਈ।ਜਦਕਿ ਇਹ ਦੋਨੇ ਪੁਲਿਸ ਕਰਮਚਾਰੀ ਗੰਭੀਰ ਰੂਪ ਚ’ ਜਖਮੀ ਹੋ ਗਏ ਜਿੰਨਾਂ ਨੂੰ ਸਥਾਨਕ ਹਸਪਤਾਲ ਵਿੱਚ ਦਾਖਿਲ ਕਰਵਾਇਆਂ ਗਿਆ, ਜਿੱਥੇ ਪੰਜ ਦਿਨ ਬਾਅਦ ਪੁਲਿਸ ਅਫਸਰ ਹਰਿਮੰਦਰ ਗਰੇਵਾਲ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆਂ ਬੀਤੇਂ ਦਿਨ ਵੀਰਵਾਰ ਨੂੰ ਉਸ ਦੀ ਮੋਤ ਹੋ ਗਈ ਜਦ ਕਿ ਉਸ ਦੇ ਨਾਲ ਗੰਭੀਰ ਰੂਪ ਚ’ ਜਖਮੀ ਹੋਈ ਮਹਿਲਾ ਪੁਲਿਸ ਅਧਿਕਾਰੀ ਹਸਪਤਾਲ ਚ’ ਅਜੇ ਜੇਰੇ ਇਲਾਜ ਹੈ।ਮ੍ਰਿਤਕ ਹਰਿਮੰਦਰ ਗਰੇਵਾਲ ਤਕਰੀਬਨ ਢਾਈ ਕੁ ਸਾਲ ਤੋ ਪੁਲਿਸ ਸਰਵਿਸ ਵਿੱਚ ਸਨ।