ਵਿਕਟੌਰੀਆ ਵਿੱਚ ਹੋਏ ਹਾਦਸੇ ਦੌਰਾਨ ਇੱਕ ਪੁਲਿਸ ਅਫ਼ਸਰ ਅਤੇ ਇੱਕ ਹੋਰ ਵਿਅਕਤੀ ਦੀ ਮੌਤ

ਦੂਸਰਾ ਪੁਲਿਸ ਅਫ਼ਸਰ ਗੰਭੀਰ ਜ਼ਖ਼ਮੀ

ਰਾਜ ਦੇ ਮੁੱਖ ਪੁਲਿਸ ਕਮਿਸ਼ਨਰ ਸ਼ੇਨ ਪੈਟਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੈਡ ਕਲਿਫ ਖੇਤਰ ਵਿੱਚ ਮਿਲਡੂਰਾ ਹਾਈਵੇ ਉਪਰ ਇੱਕ ਸਮਾਨ ਲਿਜਾਉਣ ਵਾਲੇ ਟਰੱਕ (ute) ਨਾਲ ਦੋ ਕਾਰਾਂ ਟਕਰਾ ਗਈਆਂ ਅਤੇ ਇਸ ਖਤਰਨਾਕ ਦੁਰਘਟਨਾ ਵਿੱਚ ਕਾਰਾਂ ਵਿੱਚ ਸਵਾਰ ਇੱਕ ਪੁਲਿਸ ਅਫ਼ਸਰ ਅਤੇ ਸਾਮਾਨ ਵਾਲੇ ਟਰੱਕ ਦੇ ਡ੍ਰਾਈਵਰ ਦੀ ਮੌਤ ਹੋ ਗਈ ਜਦੋਂ ਕਿ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਪੁਲਿਸ ਅਫ਼ਸਰ -ਇੱਕ 43 ਸਾਲਾਂ ਦਾ ਸੀਨੀਅਰ ਕੰਸਟੇਬਲ ਹੈ ਜਿਸ ਨੂੰ ਹਵਾਈ ਜਹਾਜ਼ ਰਾਹੀਂ ਹਸਪਤਾਲ ਵਿੱਚ ਪਹੁੰਚਾਇਆ ਗਿਆ ਹੈ।
ਮਰਨ ਵਾਲਿਆਂ ਵਿੱਚ ਇੱਕ 25 ਸਾਲਾਂ ਦੀ ਮਹਿਲਾ ਪੁਲਿਸ ਅਫ਼ਸਰ ਅਤੇ 23 ਸਾਲਾਂ ਦਾ ਟਰੱਕ ਡ੍ਰਾਇਵਰ ਸ਼ਾਮਿਲ ਹਨ। ਟਰੱਕ ਵਿੱਚ ਦੋ ਬੱਚੇ ਵੀ ਸਵਾਰ ਸਨ ਅਤੇ ਉਹ ਵੀ ਜ਼ਖ਼ਮੀ ਹੋਏ ਹਨ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਜਿੱਥੇ ਕਿ ਉਨ੍ਹਾਂ ਦੀਆਂ ਚੋਟਾਂ ਦਾ ਇਲਾਜ ਕੀਤਾ ਗਿਆ ਹੈ।
ਟਕਰਾਉਣ ਵਾਲੀ ਦੂਸਰੀ ਕਾਰ ਵਿੱਚ ਵੀ ਇੱਕ ਵਿਅਕਤੀ ਅਤੇ ਬੱਚਾ ਸਵਾਰ ਸਨ ਅਤੇ ਛੋਟੀ ਮੋਟੀ ਚੋਟਾਂ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਏ ਗਏ ਹਨ।

Install Punjabi Akhbar App

Install
×