ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਭਲਕੇ ਸ਼ੁੱਕਰਵਾਰ ਅਜ਼ਾਦੀ ਦਿਹਾੜੇ ‘ਤੇ ਪਟਿਆਲਾ ਵਿਖੇ ਸੂਬਾ ਪੱਧਰੀ ਸਮਾਗਮ ਦੌਰਾਨ ਚੌਥੀ ਕਮਾਂਡੋ ਬਟਾਲੀਅਨ ਮੋਹਾਲੀ ਦੇ ਕਮਾਂਡੈਂਟ ਸ਼੍ਰੀ ਹਰਚਰਨ ਸਿੰਘ ਭੁਲੱਰ ਨੂੰ ਪੁਲਿਸ ਮੈਡਲ ਨਾਲ ਸਨਮਾਨਤ ਕਰਨਗੇ।
ਅੱਜ ਇਥੇ ਇਹ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ਼੍ਰੀ ਭੁਲੱਰ ਦਾ ਸੂਬੇ ਵਿਚ ਇਕ ਪੁਲਿਸ ਅਧਿਕਾਰੀ ਵਜੋਂ ਸ਼ਾਨਦਾਰ ਸੇਵਾਕਾਲ ਰਿਹਾ ਹੈ। ਉਹ ਜਗਰਾਓਂ, ਸੰਗਰੂਰ, ਖੰਨਾ ਤੇ ਪਟਿਆਲਾ ਦੇ ਪੁਲਿਸ ਮੁਖੀ ਰਹੇ ਅਤੇ ਇਸ ਤੋਂ ਇਲਾਵਾ ਸ਼੍ਰੀ ਭੁਲੱਰ ਕਈ ਸਮਾਜਿਕ ਤੇ ਕਲਿਆਣਕਾਰੀ ਸੰਸਥਾਵਾਂ ਵਿਚ ਵੀ ਸਰਗਰਮੀ ਨਾਲ ਕੰਮ ਕਰ ਰਹੇ ਹਨ। ਸ਼੍ਰੀ ਭੁਲੱਰ ਨੇ ਪੰਜਾਬ ਗੱਤਕਾ ਐਸੋਸੀਏਸ਼ਨ ਅਤੇ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਵਜੋਂ ਵਿਲੱਖਣ ਉਦਮ ਕੀਤੇ।
ਸ਼੍ਰੀ ਭੁਲੱਰ ਸਿੱਖਾਂ ਦੀ ਰਿਵਾਇਤੀ ਖੇਡ ਗੱਤਕਾ ਨੂੰ ਪ੍ਰਫੂਲੱਤ ਕਰਨ ਲਈ ਵੀ ਅਹਿਮ ਯੋਗਦਾਨ ਪਾ ਰਹੇ ਹਨ।
Dy Dir Grewal <grewalddp@gmail.com>