ਮੈਲਬੋਰਨ ਵਿੱਚ ਲਾਕਡਾਊਨ ਖ਼ਿਲਾਫ਼ ਪ੍ਰਦਰਸ਼ਨਾਂ ਉਪਰ ਸਖ਼ਤੀ, ਪੁਲਿਸ ਵੱਲੋਂ ਪੂਰਨ ਘੇਰਾਬੰਦੀ

ਵਿਕਟੌਰੀਆ ਪੁਲੀਸ ਨੇ ਲਾਕਡਾਊਨ ਖ਼ਿਲਾਫ਼ ਪ੍ਰਦਰਸ਼ਨ ਆਦਿ ਕਰਨ ਵਾਲੇ ਪ੍ਰਦਰਸ਼ਨ ਕਾਰੀਆਂ ਉਪਰ ਸਖ਼ਤੀ ਵਰਤਦਿਆਂ, ਮੈਲਬੋਰਨ ਸੀ.ਬੀ.ਡੀ. ਵਿਖੇ ਅਜਿਹੇ ਪ੍ਰਦਰਸ਼ਨਾਂ ਨੂੰ ਰੋਕਣ ਲਈ ਪੂਰਨ ਘੇਰਾ ਬੰਦੀ ਕਰ ਦਿੱਤੀ ਹੈ ਅਤੇ ਇਸ ਪਾਸੇ ਵੱਲ ਦਾ ਟ੍ਰੈਫਿਕ ਵੀ ਰੋਕ ਦਿੱਤਾ ਗਿਆ ਹੈ।
ਉਕਤ ਖੇਤਰਾਂ ਵਿੱਚ ਜ਼ਰੂਰੀ ਸੇਵਾਵਾਂ, ਵੈਕਸੀਨੇਸ਼ਨ ਹੱਬਾਂ ਆਦਿ ਲਈ ਤੈਨਾਤ ਕਰਮਚਾਰੀ ਅਤੇ ਅਧਿਕਾਰੀ ਆਪਣਾ ਸ਼ਨਾਖ਼ਤੀ ਕਾਰਡ ਦਿਖਾ ਕੇ ਜਾ ਸਕਦੇ ਹਨ। ਅਤੇ ਇਹ ਘੇਰਾਬੰਦੀ ਸਵੇਰ ਦੇ 8 ਵਜੇ ਤੋਂ ਦੋਪਹਿਰ ਦੇ 2 ਵਜੇ ਤੱਕ ਲਾਗੂ ਹੈ।
ਮੁੱਖ ਕਮਿਸ਼ਨਰ ਸ਼ੇਨ ਪੈਟਨ ਨੇ ਦੱਸਿਆ ਕਿ ਉਕਤ ਕਾਰਜ ਵਾਸਤੇ ਪੁਲਿਸ ਦੇ 2000 ਦੇ ਕਰੀਬ ਅਧਿਕਾਰੀ ਲਗਾਏ ਗਏ ਹਨ ਅਤੇ ਕਈ ਚੈਕਪੁਆਇੰਟ, ਬੈਰੀਕੇਡ, ਪੈਟਰੋਲਿੰਗ ਆਦਿ ਸਭ ਇਸ ਵਿੱਚ ਸ਼ਾਮਿਲ ਹੈ।

Install Punjabi Akhbar App

Install
×