ਟਰੱਕ ਵਿੱਚੋਂ 1 ਮਿਲੀਅਨ ਡਾਲਰ ਦੀ ਚਾਂਦੀ ਚੋਰੀ… ਪੁਲਿਸ ਕਰ ਰਹੀ ਪੜਤਾਲ

ਸਿਡਨੀ ਤੋਂ ਮੈਲਬੋਰਨ ਜਾ ਰਹੇ ਇੱਕ ਟਰੱਕ ਵਿਚੋਂ ਚੋਰਾਂ ਨੇ ਚਾਂਦੀ ਚੋਰੀ ਕਰ ਲਈ ਹੈ ਜਿਸਦੀ ਕੀਮਤ 1 ਮਿਲੀਅਨ ਡਾਲਰ ਦੀ ਬਣਦੀ ਹੈ।
ਪੁਲਿਸ ਦੇ ਜਾਸੂਸ (ਨਿਊ ਸਾਊਥ ਵੇਲਜ਼ਾਂ ਰੋਬਰੀ ਅਤੇ ਗਹਿਨ ਅਪਰਾਧ) ਵੱਲੋਂ ਕਿਹਾ ਗਿਆ ਹੈ ਕਿ ਇਹ ਟਰੱਕ ਬੀਤੇ ਹਫ਼ਤੇ ਨਿਊ ਸਾਊਥ ਵੇਲਜ਼ਾਂ ਵਿਚ ਪਿਕਟਨ ਦੇ ਨੇੜਿਉਂ, ਮੈਲਡਨ ਤੋਂ ਮੈਲਬੋਰਨ ਜਾ ਰਿਹਾ ਸੀ ਅਤੇ ਨਵੰਬਰ 26 ਤੋਂ ਨਵੰਬਰ 29 ਵਿਚਾਲੇ ਇਹ ਚੋਰੀ ਨੂੰ ਚੋਰਾਂ ਵੱਲੋਂ ਅੰਜਾਮ ਦਿੱਤਾ ਗਿਆ।
ਪੁਲਿਸ ਵੱਲੋਂ ਇਹ ਵੀ ਦੱਸਿਆ ਗਿਆ ਕਿ ਚੋਰੀ ਇੰਨੀ ਸਫਾਈ ਨਾਲ ਕੀਤੀ ਗਈ ਕਿ ਡਰਾਈਵਰ ਨੂੰ ਇਸ ਦੀ ਭਿਣਕ ਤੱਕ ਵੀ ਨਹੀਂ ਪਈ ਜਦੋਂ ਤੱਕ ਕਿ ਉਹ ਮੈਲਬੋਰਨ ਪਹੁੰਚ ਨਹੀਂ ਗਿਆ।
ਪੁਲਿਸ ਅਨੁਸਾਰ, ਟਰੱਕ ਵਿੱਚ 1,015,000 ਡਾਲਰਾਂ ਦੀਆਂ 5 – 5 ਕਿਲੋ ਦੀਆਂ 192 ਬਾਰਾਂ ਸਨ ਜੋ ਕਿ ਹੁਣ ਚੋਰ ਚੋਰੀ ਕਰ ਕੇ ਲੈ ਕੇ ਜਾ ਚੁਕੇ ਹਨ।
ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

Install Punjabi Akhbar App

Install
×