ਪਰਥ ਵਿੱਚ ਹੋਟਲ ਕੁਆਰਨਟੀਨ ਤੋਂ ਭੱਜੀ ਇੱਕ ਮਹਿਲਾ -ਪੁਲਿਸ ਨੇ ਲੱਭੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪੱਛਮੀ ਆਸਟ੍ਰੇਲੀਆ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਜੈਨੀ ਮਾਰੀ ਡੂਬੀਅਸ ਨਾਮ ਦੀ ਮਹਿਲਾ, ਜਿਹੜੀ ਕਿ ਬਾਹਰੀ ਦੇਸ਼ ਤੋਂ ਪਰਥ ਪੁੱਝੀ ਸੀ ਅਤੇ ਪਰਥ ਦੇ ਇੱਕ ਹੋਟਲ ਅੰਦਰ 14 ਦਿਨਾਂ ਲਈ ਕੁਆਰਨਟੀਨ ਕੀਤੀ ਗਈ ਸੀ, ਬੀਤੇ ਕੱਲ੍ਹ ਸ਼ਨਿਚਰਵਾਰ ਨੂੰ ਉਕਤ 49 ਸਾਲਾਂ ਦੀ ਮਹਿਲਾ ਹੋਟਲ ਕੁਆਰਨਟੀਨ ਵਿੱਚੋਂ ਬਿਨ੍ਹਾਂ ਆਗਿਆ ਦੇ ਚਲੀ ਗਈ ਸੀ, ਨੂੰ ਪੁਲਿਸ ਨੇ ਭਾਲ਼ ਲਿਆ ਹੈ ਅਤੇ ਮੁੜ ਤੋਂ ਹੋਟਲ ਕੁਆਰਨਟੀਨ ਵਿੱਚ ਭੇਜ ਦਿੱਤਾ ਹੈ। ਉਕਤ ਮਹਿਲਾ ਨੂੰ ਪਰਥ ਦੇ ਐਡੀਲੇਡ ਟਾਵਰ ਉਪਰ ਆਪਣੇ ਪੂਰੇ ਸਾਮਾਨ ਨਾਲ ਬੀਤੇ ਕੱਲ੍ਹ ਸਵੇਰ ਦੇ 10:20 ਤੇ ਟਹਿਲਦੇ ਦੇਖਿਆ ਗਿਆ ਸੀ। ਪੁਲਿਸ ਨੇ ਐਲਾਨ ਕੀਤਾ ਹੈ ਕਿ ਇਸ ਮਾਮਲੇ ਅੰਦਰ ਜੇਕਰ ਹੋਟਲ ਵਿੱਚ ਤਾਇਨਾਤ ਕੋਈ ਸਟਾਫ ਮੈਂਬਰ ਉਕਤ ਔਰਤ ਦੀ ਮਦਦ ਕਰਨ ਵਿੱਚ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਕਾਨੂੰਨੀ ਤੌਰ ਤੇ ਕਾਰਵਾਈ ਕੀਤੀ ਜਾਵੇਗੀ। ਹੋਰ ਰਿਪੋਰਟਾਂ ਮੁਤਾਬਿਕ ਰਾਜ ਅੰਦਰ ਕਰੋਨਾ ਦੇ 6 ਨਵੇਂ ਮਾਮਲੇ ਪਾਏ ਗਏ ਹਨ ਅਤੇ ਸਾਰੇ ਦੇ ਸਾਰੇ ਹੀ ਹੋਟਲ ਕੁਆਰਨਟੀਨ ਨਾਲ ਸਬੰਧਤ ਹਨ ਅਤੇ ਇਨ੍ਹਾਂ ਅੰਦਰ ਸ਼ਾਮਿਲ ਚਾਰ ਔਰਤਾਂ ਅਤੇ ਦੋ ਮਰਦ ਬਾਹਰਲੇ ਦੇਸ਼ਾਂ ਤੋਂ ਆਏ ਹਨ। ਰਾਜ ਅੰਦਰ ਇਸ ਵੇਲੇ ਕਰੋਨਾ ਦੇ ਚਲੰਤ ਮਾਮਲਿਆਂ ਦੀ ਗਿਣਤੀ 13 ਹੈ। ਹੁਣ ਤੱਕ ਦੇ ਮਾਮਲਿਆਂ ਅੰਦਰ ਪੱਛਮੀ ਆਸਟ੍ਰੇਲੀਆ ਵਿੱਚ 854 ਕਰੋਨਾ ਦੇ ਮਾਮਲੇ ਪਾਏ ਗਏ ਸਨ ਅਤੇ ਜਿਨ੍ਹਾਂ ਵਿੱਚੋਂ 832 ਪੂਰੀ ਤਰ੍ਹਾਂ ਨਾਲ ਠੀਕ ਹੋ ਚੁਕੇ ਹਨ। ਕ੍ਰਿਸਮਿਸ ਦਿਹਾੜੇ ਮੌਕੇ ਤੇ 452 ਲੋਕਾਂ ਦੀ ਕਰੋਨਾ ਵਾਇਰਸ ਕਲਿਨਿਕਾਂ ਉਪਰ ਆਮਦ ਦਰਜ ਕੀਤੀ ਗਈ ਹੈ।

Install Punjabi Akhbar App

Install
×