ਛੱਤੀਸਗੜ੍ਹ ‘ਚ ਮੁਠਭੇੜ ਦੌਰਾਨ ਦੋ ਜਵਾਨ ਸ਼ਹੀਦ, ਇੱਕ ਨਕਸਲੀ ਢੇਰ

ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਪਾਮੇੜ ਥਾਣਾ ਖੇਤਰ ਅੱਜ ਸਵੇਰੇ ਨਕਸਲੀਆਂ ਨਾਲ ਹੋਈ ਮੁਠਭੇੜ ‘ਚ ਸੀ. ਆਰ. ਪੀ. ਐੱਫ. ਦੇ ਦੋ ਕਮਾਂਡੋ ਸ਼ਹੀਦ ਹੋ ਗਏ। ਇਸ ਦੌਰਾਨ ਇੱਕ ਨਕਸਲੀ ਵੀ ਮਾਰਿਆ ਗਿਆ। ਇਸ ਸੰਬੰਧੀ ਇੱਕ ਅਧਿਕਾਰੀ ਨੇ ਦੱਸਿਆ ਕਿ ਮੁਠਭੇੜ ‘ਚ ਸੀ. ਆਰ. ਪੀ. ਐੱਫ. ਦੇ ਦੋ ਜਵਾਨ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਪਾਮੇੜ ਥਾਣਾ ਖੇਤਰ ਦੇ ਅਧੀਨ ਆਉਂਦੇ ਇਰਾਪੱਲੀ ਪਿੰਡ ਦੇ ਜੰਗਲਾਂ ‘ਚ ਮੁਠਭੇੜ ਅੱਜ ਸਵੇਰੇ ਕਰੀਬ 10 ਵਜੇ ਉਸ ਸਮੇਂ ਸ਼ੁਰੂ ਹੋਈ, ਜਦੋਂ ਸੁਰੱਖਿਆ ਬਲ ਨਕਸਲ ਵਿਰੋਧੀ ਮੁਹਿੰਮ ਚਲਾ ਰਹੇ ਸਨ। ਉਨ੍ਹਾਂ ਦੱਸਿਆ, ”ਸੀ. ਆਰ. ਪੀ. ਐੱਫ. ਦੀ ਖ਼ਾਸ ਇਕਾਈ 204ਵੀਂ ਬਟਾਲੀਅਨ ਫ਼ਾਰ ਰੈਸੋਲਿਊਟ ਐਕਸ਼ਨ (ਕੋਬਰਾ) ਦੇ ਚਾਰ ਜਵਾਨ ਮੁਠਭੇੜ ‘ਚ ਜ਼ਖ਼ਮੀ ਹੋ ਗਏ। ਇਨ੍ਹਾਂ ‘ਚੋਂ ਦੋ ਦੀ ਮੌਤ ਹੋ ਗਈ।”

ਧੰਨਵਾਦ ਸਹਿਤ (ਅਜੀਤ)

Install Punjabi Akhbar App

Install
×