ਬੇਲਗਾਮ ਸੈਲਾਨੀਆਂ ਨੂੰ ਆਖਿਰ ਲਗਾਮ ਪਾਈ ਪੁਲਿਸ ਨੇ

– ਇਰਿਸ਼ ਤੋਂ ਘੁੰਮਣ ਆਏ 6 ਮੈਂਬਰੀ ਪਰਿਵਾਰ ਨੇ ਨਿਊਜ਼ੀਲੈਂਡ ਕਾਰੋਬਾਰੀਆਂ ਤੇ ਪੁਲਿਸ ਨੂੰ ਘੁੰਮਾਇਆ

– ਬੇਸ਼ਰਮੀ ਦੀ ਹੱਦ ਕਿ ਨਿਊਜ਼ੀਲੈਂਡ ਨੇ ਸਾਨੂੰ ਗਲਤ ਪੇਸ਼ ਕੀਤਾ

(ਇਰਸ਼ ਸੈਲਾਨੀਆਂ ਵੱਲੋਂ ਬੀਚ 'ਤੇ ਛੱਡਿਆ ਕੂੜਾ ਅਤੇ ਆਖਿਰ ਪੁਲਿਸ ਦੇ ਅੜਿਕੇ ਚੜ੍ਹੇ)
(ਇਰਸ਼ ਸੈਲਾਨੀਆਂ ਵੱਲੋਂ ਬੀਚ ‘ਤੇ ਛੱਡਿਆ ਕੂੜਾ ਅਤੇ ਆਖਿਰ ਪੁਲਿਸ ਦੇ ਅੜਿਕੇ ਚੜ੍ਹੇ)

ਔਕਲੈਂਡ 15 ਜਨਵਰੀ  – ਬੀਤੇ ਐਤਵਾਰ ਜਦੋਂ ਔਕਲੈਂਡ ਦੇ ਇਕ ਬੀਚ ਉਤੇ 6 ਮੈਂਬਰੀ ਇਰਿਸ਼ ਸੈਲਾਨੀਆਂ ਦੇ ਸਮੂਹ ਨੇ ਖਾਣ-ਪੀਣ ਬਾਅਦ ਸਾਰਾ ਕੂੜਾ ਬੀਚ ਉਤੇ ਹੀ ਛੱਡ ਦਿੱਤਾ ਤਾਂ ਇਸਦਾ ਵਿਰੋਧ ਇਕ ਇਸਤਰੀ ਨੇ ਕੀਤਾ, ਪਰ ਇਸ ਗਰੁੱਪ ਨੇ ਉਸਨੂੰ ਹੀ ਬੁਰਾ ਭਲਾ ਕਹਿ ਦਿੱਤਾ। ਇਥੋਂ ਤੱਕ ਕਿ ਉਸ ਔਰਤ ਵੱਲ ਜਾ ਕੇ ਕੂੜਾ ਸੁੱਟਿਆ। ਇਸ ਗਰੁੱਪ ਇਸ ਚਲਾਕੀ ਉੇਤ ਕੰਮ ਕਰਦਾ ਸੀ ਕਿ ਕਿਤੇ ਵੀ ਖਾਣਾ ਖਾਓ ਕੋਈ ਨਾ ਕੋਈ ਨਕਲੀ ਨੁਕਸ ਕੱਢ ਕੇ ਲੜਾਈ ਮੁੱਲ ਲੈ ਲਓ ਅਤੇ ਮੁਫਤ ਵਿਚ ਖਾਣਾ ਖਾ ਕੇ ਚਲਦੇ ਬਣੋ। ਇਕ ਜਾਂ ਦੋ ਰੈਸਟੋਰੈਂਟ ਦੇ ਵਿਚ ਇਨ੍ਹਾਂ ਨੇ ਖਾਣਾ ਆਦਿ ਖਾ ਕੇ ਰੌਲਾ ਪਾ ਲਿਆ ਕਿ ਖਾਣੇ ਦੇ ਵਿਚ ਵਾਲ ਸੀ। ਇਕ ਇੰਡੀਅਨ ਰੈਸਟੋਰੈਂਟ ਦੇ ਵੀ ਇਨ੍ਹਾਂ ਨੇ 250 ਡਾਲਰ ਡਕਾਰ ਲਏ। ਪੁਲਿਸ ਤੱਕ ਰਿਪੋਰਟ ਹੋਈ, ਪਰ ਬਚ ਨਿਕਲੇ। ਇਸ ਤੋਂ ਬਾਅਦ ਇਨ੍ਹਾਂ ਨੇ ਹਮਿਲਟਨ ਵੱਲ ਰੁੱਖ ਕੀਤਾ ਅਤੇ ਬਰਗਰ ਕਿੰਗ ਉਤੇ ਵੀ ਰੌਲਾ ਪਾਇਆ, ਜਿੱਥੇ ਇਨ੍ਹਾਂ ਨੂੰ ਟਰੈਸਪਾਸ ਦੇਣਾ ਪਿਆ। ਗੱਲ ਐਨੀ ਵਧ ਗਈ ਕਿ ਇਮੀਗ੍ਰੇਸ਼ਨ ਨੇ ਡਿਪੋਰਟੇਸ਼ਨ ਲਾਇਬਿਲਟੀ ਨੋਟਿਸ ਵੀ ਜਾਰੀ ਕਰ ਦਿੱਤੇ ਅਤੇ ਇਮੀਗ੍ਰੇਸ਼ਨ ਅਫਸਰ ਅਤੇ ਪੁਲਿਸ ਇਨਾਂ ਨੂੰ ਫੜਨ ਤੁਰ ਪਈ। ਅੱਜ ਆਖਿਰ ਇਹ ਫੜੇ ਗਏ ਹਨ ਅਤੇ 26 ਸਾਲਾ ਔਰਤ ਨੂੰ ਚੋਰੀ ਕਰਨ ਦੇ ਜ਼ੁਰਮ ਅਧੀਨ ਕੱਲ੍ਹ ਅਦਾਲਤ ਦੇ ਵਿਚ ਪੇਸ਼ ਕੀਤਾ ਜਾਵੇਗਾ।

11 ਜਨਵਰੀ ਨੂੰ ਜਿਸ ਕੈਥੇ ਪੈਸਫਿਕ ਫਲਾਈਟ ਦੇ ਵਿਚ ਇਹ ਆਏ ਸਨ ਉਥੇ ਵੀ ਇਨ੍ਹਾਂ ਨੇ ਭੜਥੂ ਪਾਈ ਰੱਖਿਆ। ਪੂਰਾ ਜਹਾਜ਼ ਸਿਰ ‘ਤੇ ਚੁੱਕਿਆ ਹੋਇਆ ਸੀ। ਜ਼ਹਾਜ਼ ਚੜ੍ਹਨ ਤੋਂ ਪਹਿਲਾਂ ਹੀ ਖਾਣਾ ਅਤੇ ਬੀਅਰ ਮੰਗਣ ਲੱਗ ਪਏ ਸਨ ਸਾਰੇ। ਸਰੀਰ ਦੀ ਮੋਟਾਈ ਐਨੀ ਸੀ ਕਿ ਸੀਟਾਂ ਛੋਟੀਆਂ ਪੈ ਗਈਆਂ। ਨਿਊਜ਼ੀਲੈਂਡ ਵੀ ਕਿਰਾਏ ਦੀ ਕਾਰ ਦੇ ਵਿਚ ਇਨ੍ਹਾਂ ਨੇ ਗੈਰ ਉਚਿਤ ਤਰੀਕੇ ਨਾਲ ਬੱਚੇ ਲੱਦੇ ਰੱਖੇ। ਬੀਚ ‘ਤੇ ਕੂੜਾ ਸੁੱਟਣ ਬਦਲੇ 400 ਤੋਂ 30,000 ਹਜ਼ਾਰ ਡਾਲਰ ਤੱਕ ਜ਼ੁਰਮਾਨਾ ਹੋ ਸਕਦਾ ਹੈ। ਬੇਸ਼ਰਮੀ ਦੀ ਹੱਦ ਤਾਂ ਇਹ ਹੈ ਕਿ ਇਸ ਸਾਰਾ ਕੁਝ ਦੇ ਇਸ ਪਰਿਵਾਰ ਨੇ ਕਿਹਾ ਹੈ ਕਿ ਉਹ ਜਲਦੀ ਵਾਪਿਸ ਚਲੇ ਜਾਣਗੇ ਕਿਉਂਕਿ ਨਿਊਜ਼ੀਲੈਂਡਾਂ ਨੇ ਸਾਨੂੰ ਗਲਤ ਪੇਸ਼ ਕੀਤਾ ਹੈ। ਸੋ ਬੀਤੇ ਐਤਵਾਰ ਤੋਂ ਇਸ ਬੇਲਗਾਮ ਸੈਲਾਨੀਆ ਨੇ ਸਥਾਨਕ ਕੁਝ ਕਾਰੋਬਾਰੀਆਂ ਅਤੇ ਪੁਲਿਸ ਨੂੰ ਘੁੰਮਾਇਆ ਪਿਆ ਹੈ।

Welcome to Punjabi Akhbar

Install Punjabi Akhbar
×