ਵਿਕਟੋਰੀਆਈ ਪੁਲਿਸ ਅਫ਼ਸਰਾਂ ਨੂੰ ਘਰ ਲੈ ਕੇ ਆਉ -ਪੁਲਿਸ ਐਸੋਸਿਏਸ਼ਨ

(ਦ ਏਜ ਮੁਤਾਬਿਕ) ਪੁਲਿਸ ਐਸੋਸਿਏਸ਼ਨ ਦੇ ਸਕੈਟਰੀ ਵਾਇਨ ਗੇਟ ਨੇ ਐਸੋਸਿਏਸ਼ਨ ਦੀ ਮੰਗ ਰੱਖਦਿਆਂ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਬੀਤੇ ਲੰਬੇ ਸਮੇਂ ਤੋਂ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦੀਆਂ ਸੀਮਾਵਾਂ ਉਪਰ ਤਾਇਨਾਤ ਦੀ ਨਫਰੀ ਘਟਾਈ ਜਾਵੇ ਅਤੇ ਪੁਲਿਸ ਅਧਿਕਾਰੀਆਂ ਦੀ ਤੁਰੰਤ ਉਨ੍ਹਾਂ ਦੇ ਘਰਾਂ ਨੂੰ ਵਾਪਸੀ ਨਿਸਚਿਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਅੰਦਰ ਕਰੋਨਾ ਕਾਰਨ ਲਗਾਈਆਂ ਗਈਆਂ ਪਾਬੰਧੀਆਂ ਕਾਰਨ 850 ਪੁਲਿਸ ਅਧਿਕਾਰੀ ਉਕਤ ਸੀਮਾਵਾਂ ਉਪਰ ਤਾਇਨਾਤ ਹਨ ਜੋ ਕਿ ਕਰੋਨਾ ਤੋਂ ਬਚਾਉ ਦੇ ਆਪ੍ਰੇਸ਼ਨ ਤਹਿਤ ਸਮੀਵਾਂ ਉਪਰ ਦੇਖ-ਰੇਖ ਅਤੇ ਪਰਮਿਟ ਖਾਤਰ ਤੈਨਾਤ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਹੁਣ ਜਦੋਂ ਕਿ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਕਾਬੂ ਵਿੱਚ ਹੈ ਤਾਂ ਉਨ੍ਹਾਂ ਨੂੰ ਤੁਰੰਤ ਵਾਪਿਸ ਬੁਲਾ ਲੈਣਾ ਚਾਹੀਦਾ ਹੈ ਤਾਂ ਰਾਜ ਅੰਦਰ ਹੋਰ ਪਨਪ ਰਹੀਆਂ ਜੁਰਮ ਦੀਆਂ ਪ੍ਰਵਿਰਤੀਆਂ ਉਪਰ ਵੀ ਕਾਬੂ ਪਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਕ੍ਰਿਸਮਿਸ ਦੇ ਤਿਉਹਾਰ ਦੇ ਦੌਰਾਨ ਫੈਲੇ ਸਿਡਨੀ ਵਿਚਲੇ ਕਰੋਨਾ ਕਲਸਟਰਾਂ ਤੋਂ ਬਚਾਉ ਲਈ ਸੀਮਾਵਾਂ ਉਪਰ ਵਿਕਟੋਰੀਆਈ ਪੁਲਿਸ ਅਧਿਕਾਰੀਆਂ ਨੂੰ ਲਗਾਇਆ ਗਿਆ ਸੀ ਅਤੇ ਇਸ ਸਮੇਂ ਤਾਂ ੳਨ੍ਹਾਂ ਦਾ ਇੰਨੀ ਮਾਤਰਾ ਵਿੱਚ ਉਥੇ ਤਾਇਨਾਤ ਰਹਿਣਾ -ਕਿਸੇ ਪਾਸੋਂ ਵੀ ਕੋਈ ਫਾਇਦੇਮੰਦ ਲੱਗ ਹੀ ਨਹੀਂ ਰਿਹਾ। ਜ਼ਿਕਰਯੋਗ ਹੈ ਕਿ ਕ੍ਰਿਸਮਿਸ ਦੇ ਦੌਰਾਨ ਦੋਹਾਂ ਰਾਜਾਂ ਦੀਆਂ ਸੀਮਾਵਾਂ ਉਪਰ 31 ਚੈਕਪੋਸਟ ਬਣਾਏ ਗਏ ਸਨ ਜਿਹੜੇ ਕਿ ਸੀਮਾਵਰਤੀ ਖੇਤਰ ਦਾ 1200 ਕਿਲੋ ਮੀਟਰ ਦਾ ਖੇਤਰ ਕਵਰ ਕਰਦੇ ਸਨ ਅਤੇ ਸ੍ਰੀ ਗੇਟ ਨੇ ਕਿਹਾ ਕਿ ਇਸ ਦੌਰਾਨ ਪੁਲਿਸ ਅਧਿਕਾਰੀਆਂ ਵੱਲੋਂ ਆਪਣੀ ਤਾਇਨਾਤੀ ਦੌਰਾਨ ਸਮੇਂ ਅਤੇ ਉਪਯੁਕਤ ਰਹਿਣ ਸਹਿਣ ਦੀ ਵਿਵਸਥਾ ਦੀ ਗੱਲ ਤਾਂ ਦੂਰ, ਸਗੋਂ ਆਪਣੇ ਸਹੀ ਭੋਜਨ ਦਾ ਵੀ ਖ਼ਿਆਲ ਛੱਡ ਕੇ ਆਪਣੀ ਡਿਊਟੀ ਵੱਲ ਧਿਆਨ ਦਿੱਤਾ ਅਤੇ ਦਿਨ ਰਾਤ ਇਸ ਕੋਸ਼ਿਸ਼ ਵਿੱਚ ਰਹੇ ਕਿ ਕਿਤੇ ਵੀ ਕੋਈ -ਥੋੜ੍ਹੀ ਜਿੰਨੀ ਵੀ ਅਣਗਹਿਲੀ ਨਾ ਹੋਵੇ ਅਤੇ ਰਾਜ ਦੀ ਜਨਤਾ ਨੂੰ ਕਰੋਨਾ ਦੀ ਮਾਰ ਤੋਂ ਬਚਾਇਆ ਜਾ ਸਕੇ।

Install Punjabi Akhbar App

Install
×